• Home
  • ਫ਼ਾਜ਼ਿਲਕਾ ਜ਼ਿਲ੍ਹੇ ਚ ਸ਼ਰਾਬ ਦੇ ਠੇਕਿਆਂ ਦੀ ਬੋਲੀ ਦਾ ਕੀ ਰਿਹਾ ਅੰਕੜਾ ? ਪੜ੍ਹੋ : 13 ਗਰੁੱਪਾਂ ਦੀ ਅਲਾਟਮੈਂਟ

ਫ਼ਾਜ਼ਿਲਕਾ ਜ਼ਿਲ੍ਹੇ ਚ ਸ਼ਰਾਬ ਦੇ ਠੇਕਿਆਂ ਦੀ ਬੋਲੀ ਦਾ ਕੀ ਰਿਹਾ ਅੰਕੜਾ ? ਪੜ੍ਹੋ : 13 ਗਰੁੱਪਾਂ ਦੀ ਅਲਾਟਮੈਂਟ

ਫ਼ਾਜ਼ਿਲਕਾ, 20 ਮਾਰਚ: ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਸਾਲ 2019-20 ਵਾਸਤੇ ਠੇਕਾ ਸ਼ਰਾਬ ਦੇਸੀ ਅਤੇ ਅੰਗਰੇਜ਼ੀ ਦੀ ਅਲਾਟਮੈਂਟ ਦੀ ਪ੍ਰਕਿਰਿਆ ਅੱਜ ਸਥਾਨਕ ਪੈਲੇਸ ਵਿਖੇ ਮੁਕੰਮਲ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਰ.ਪੀ. ਸਿੰਘ ਅਤੇ ਸੰਯੁਕਤ ਡਾਇਰੈਕਟਰ (ਇਨਵੈਸਟੀਗੇਸ਼ਨ), ਪਟਿਆਲਾ ਸ਼੍ਰੀ ਦਰਬਾਰਾ ਸਿੰਘ ਵੱਲੋਂ ਅਲਾਟਮੈਂਟ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ।ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਫ਼ਾਜ਼ਿਲਕਾ ਸ਼੍ਰੀ ਆਰ.ਐਸ. ਰੋਮਾਣਾ ਦੀ ਅਗਵਾਈ ਵਿੱਚ ਕਰਵਾਈ ਗਈ ਅਲਾਟਮੈਂਟ ਪ੍ਰਕਿਰਿਆ ਦੌਰਾਨ ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁਲ 20 ਗਰੁੱਪ ਬਣਾਏ ਗਏ, ਜਿਨ੍ਹਾਂ ਵਿੱਚੋਂ 17 ਗਰੁੱਪਾਂ ਵਾਸਤੇ ਕੁੱਲ 464 ਲਾਟਰੀਆਂ ਪ੍ਰਾਪਤ ਹੋਈਆਂ।  ਇਨ੍ਹਾਂ 17 ਗਰੁੱਪਾਂ ਵਿੱਚੋਂ 13 ਗਰੁੱਪਾਂ ਦੀ ਅਲਾਟਮੈਂਟ ਸਫ਼ਲਤਾਪੂਰਵਕ ਨੇਪਰੇ ਚੜ੍ਹੀ।ਇਸ ਮੌਕੇ ਬਤੌਰ ਵਿਭਾਗ ਆਬਜ਼ਵਰ ਸ਼੍ਰੀ ਦਰਬਾਰਾ ਸਿੰਘ, ਸੰਯੁਕਤ ਡਾਇਰੈਕਟਰ (ਇਨਵਸਟੀਗੇਸ਼ਨ), ਪਟਿਆਲਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਰ.ਪੀ ਸਿੰਘ ਫ਼ਾਜ਼ਿਲਕਾ ਮੌਜੂਦ ਰਹੇ। ਇਸ ਤੋਂ ਇਲਾਵਾ ਸ਼੍ਰੀ ਜੀਵਨ ਸਿੰਗਲਾ, ਆਬਕਾਰੀ ਤੇ ਕਰ ਅਫ਼ਸਰ (ਆਬਾਕਰੀ), ਸ਼੍ਰੀ ਹਰਜੀਤ ਸਿੰਘ, ਸ਼੍ਰੀ ਰਾਜਬੀਰ ਸਿੰਘ, ਸ਼੍ਰੀ ਰਜਨੀਸ਼ ਸ਼ਰਮਾ, ਸ਼੍ਰੀ ਅਮਨਦੀਪ ਗਾਂਧੀ, ਸਾਰੇ ਆਬਕਾਰੀ ਤੇ ਕਰ ਨਿਰੀਖਕ (ਆਬਕਾਰੀ) ਅਤੇ ਸਮੂਹ ਸਟਾਫ਼ ਹਾਜ਼ਰ ਸਨ।