• Home
  • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀ ਅਨੁਪੂਰਕ ਪ੍ਰੀਖਿਆ ਦਾ ਨਤੀਜਾ ਘੋਸ਼ਿਤ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀ ਅਨੁਪੂਰਕ ਪ੍ਰੀਖਿਆ ਦਾ ਨਤੀਜਾ ਘੋਸ਼ਿਤ

ਐੱਸ.ਏ.ਐੱਸ , (ਖਬਰ ਵਾਲੇ ਬਿਊਰੋ   ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਵੱਲੋਂ ਪ੍ਰੈਸ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਵੱਲੋਂ ਦਸਵੀਂ, ਤੇ ਬਾਰ੍ਹਵੀ ਦੇ ਸਾਇੰਸ, ਕਾਮਰਸ, ਹਿਊਮੈਨਟੀਜ਼ ਅਤੇ ਵੋਕੇਸ਼ਨਲ ਗਰੁੱਪ ਦੀ ਪਰੀਖਿਆ, ਅਗਸਤ 2018 (ਸਮੇਤ ਓਪਨ ਸਕੂਲ) ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ| ਪ੍ਰੀਖਿਆਰਥੀਆਂ ਦੇ ਨਤੀਜੇ ਦੇ ਪੂਰੇ ਵੇਰਵੇ 05 ਅਕਤੂਬਰ ਬਾਅਦ ਦੁਪਹਿਰ 4:00 ਵਜੇ ਬੋਰਡ ਦੀ ਵੈਬ-ਸਾਈਟ ਮਮਮ|ਬਤਕਲ|.ਫ|ਜਅ ਅਤੇ ਮਮਮ|ਜਅਦਜ.ਗਕਤਚ;ਵਤ|ਫਰਠ ਤੇ ਉਪਲੱਬਧ ਹੋਣਗੇ|
ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਤੀਜਾ ਵਿਖਾ ਰਹੀਆਂ ਫਰਮਾਂ ਅਤੇ ਇਸ ਨਾਲ ਸਬੰਧਤ ਕੋਈ ਵੀ ਸੰਸਥਾ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ, ਨਤੀਜੇ ਦੇ ਛਪਣ ਵਿੱਚ ਕਿਸੇ ਗਲਤੀ ਲਈ ਜ਼ਿੰਮੇਵਾਰ ਹੋਣਗੇ|  ਇਹ ਘੋਸ਼ਿਤ ਕੀਤਾ ਨਤੀਜਾ ਕੇਵਲ ਪਰੀਖਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ, ਇਸ ਨੂੰ ਅਸਲ ਨਤੀਜਾ ਨਾ ਮੰਨਿਆ ਜਾਵੇ| ਅਸਲ ਨਤੀਜਾ ਕਾਰਡ/ਸਰਟੀਫਿਕੇਟ ਬੋਰਡ ਵੱਲੋਂ ਵੱਖਰੇ ਤੌਰ ਤੇ ਜਾਰੀ ਕੀਤੇ ਜਾਣਗੇ|
ਸਿੱਖਿਆ ਬੋਰਡ ਦੇ ਬੁਲਾਰੇ ਨੇ ਅੰਤ ਵਿੱਚ ਕਿਹਾ ਕਿ ਪ੍ਰੀਖਿਆਰਥੀਆਂ ਨੂੰ ਹਿਦਾਇਤ ਕੀਤੀ ਜਾਂਦੀ ਹੈ ਕਿ ਉਹ ਠੀਕ ਜਾਣਕਾਰੀ ਲਈ ਬੋਰਡ ਵੱਲੋਂ ਜਾਰੀ ਨਤੀਜਾ ਕਾਰਡਾਂ/ ਸਰਟੀਫਿਕੇਟਾਂ ਤੇ ਹੀ ਨਿਰਭਰ ਕਰਨ|