• Home
  • ਮਹਿਲਾ ਡਰੱਗ ਇੰਸਪੈਕਟਰ ਦੇ ਅਣਪਛਾਤੇ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ :- ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲ੍ਹੀ

ਮਹਿਲਾ ਡਰੱਗ ਇੰਸਪੈਕਟਰ ਦੇ ਅਣਪਛਾਤੇ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ :- ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲ੍ਹੀ

ਖਰੜ( ਸੰਧੂ ) ਪੰਜਾਬ ਦੀ ਡਰੱਗ ਐਂਡ ਫੂਡ ਕੰਟਰੋਲ ਲੈਬਾਰਟਰੀ ਖਰੜ ਵਿਖੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਡਰੱਗ ਇੰਸਪੈਕਟਰ ਨੇਹਾ ਸੂਰੀ ਦੇ ਦਫਤਰ ਵਿੱਚ ਜਾ ਕੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ਜਦੋਂ ਉਸ ਨੂੰ ਬਾਹਰ ਨਿਕਲਦੇ ਨੂੰ ਲੋਕਾਂ ਨੇ ਦਬੋਚ ਲਿਆ ਤਾਂ ਉਸ ਨੇ ਆਪਣੀ ਛਾਤੀ ਤੇ ਸਿਰ ਵਿੱਚ ਵੀ ਖ਼ੁਦ ਨੂੰ ਗੋਲੀ ਮਾਰ ਲਈ । ਗੋਲੀ ਦੀ ਆਵਾਜ਼ ਸੁਣ ਕੇ ਲੈਬਾਰਟਰੀ ਚ ਹਫੜਾ ਦਫੜੀ ਮੱਚ ਗਈ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ਤੇ ਪਹੁੰਚ ਗਈ ਹੈ ।

ਸੂਤਰਾਂ ਮੁਤਾਬਕ ਪਤਾ ਲੱਗਿਆ ਹੈ ਕਿ ਡਰੱਗ ਇੰਸਪੈਕਟਰ ਨੇਹਾ ਸੂਰੀ ਨੂੰ ਗੰਭੀਰ ਰੂਪ ਵਿੱਚ ਮੈਕਸ ਹਸਪਤਾਲ ਮੋਹਾਲੀ ਵਿਖੇ ਲਿਜਾਇਆ ਗਿਆ ਹੈ ,ਜਦਕਿ ਗੋਲੀ ਮਾਰਨ ਵਾਲੇ ਅਪਰਾਧੀ ਨੂੰ ਮੁਹਾਲੀ ਦੇ 6 ਫੇਸ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਡਰੱਗ ਤੇ ਫੂਡ ਕੰਟਰੋਲ ਲੈਬਾਰਟਰੀ ਖਰੜ ਵਿਖੇ ਸ਼ਰੇਆਮ ਬਦਮਾਸ਼ ਵੱਲੋਂ ਆ ਕੇ ਗੋਲੀ ਮਾਰਨ ਨਾਲ ਪੁਲਸ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਗਈ ਹੈ ਕਿਉਂਕਿ ਇਹ ਪੰਜਾਬ ਦੀ ਅਜਿਹੀ ਲੈਬ ਹੈ ਜਿੱਥੇ ਕਿ ਐਨਡੀਪੀਐਸ ਐਕਟ ਤਹਿਤ ਫੜੇ ਗਏ ਨਸ਼ੀਲੇ ਪਦਾਰਥਾਂ ਦੀ ਜਾਂਚ ਹੁੰਦੀ ਹੈ ।