• Home
  • ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ

ਚੰਡੀਗੜ• 29 ਅਪ੍ਰੈਲ-- ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ  ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਹੋਰ ਸੀਨੀਅਰ ਇਸਤਰੀ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਹੈ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਹਨਾਂ ਬੀਬੀਆਂ ਨੂੰ ਵੱਖ-ਵੱਖ ਅਹਦਿਆਂ ਤੇ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਗੁਰਪ੍ਰੀਤ ਕੌਰ ਵਾਲੀਆ ਕਪੂਰਥਲਾ ਨੂੰ ਇਸਤਰੀ ਅਕਾਲੀ ਦਲ ਦਾ ਜਨਰਲ ਸਕੱਤਰ, ਬੀਬੀ ਊਸ਼ਾ ਸਿਆਲ ਮੋਗਾ ਨੂੰ ਮੀਤ ਪ੍ਰਧਾਨ, ਬੀਬੀ ਪਰਮਜੀਤ ਕੌਰ ਕੱਟੂ ਬਰਨਾਲਾ ਨੂੰ ਜਥੇਬੰਦਕ ਸਕੱਤਰ, ਬੀਬੀ ਬੇਅੰਤ ਕੌਰ ਖਹਿਰਾ ਨੂੰ ਕੋਆਰਡੀਨੇਟਰ ਜਿਲਾ ਬਰਨਾਲਾ, ਬੀਬੀ ਰਾਜਵਿੰਦਰ ਕੌਰ ਢਿੱਲੋਂ ਕਪੂਰਥਲਾ ਨੂੰ ਮੈਂਬਰ ਵਰਕਿੰਗ ਕਮੇਟੀ, ਬੀਬੀ ਕੁਲਦੀਸ਼ ਕੌਰ ਕਪੂਰਥਲਾ ਨੂੰ ਜਨਰਲ ਸਕੱਤਰ ਜਿਲਾ ਕਪੂਰਥਲਾ ਅਤੇ ਬੀਬੀ ਗੁਰਮੀਤ ਕੌਰ ਬੱਲ ਨੂੰ ਜਨਰਲ ਸਕੱਤਰ ਜਿਲਾ ਅੰਮ੍ਰਿਤਸਰ ਦੇ ਨਾਮ ਸ਼ਾਮਲ ਹਨ