• Home
  • ਕੈਪਟਨ ਦੇ ਰਾਜ ‘ਚ ਪੁਲਿਸ ਬੇਲਗਾਮ! ਔਰਤ ਨੂੰ ਗੱਡੀ ‘ਤੇ ਬੰਨ ਕੇ ਘੁਮਾਇਆ-ਪੜੋ ਦਿਲ ਕੰਬਾਊ ਘਟਨਾ

ਕੈਪਟਨ ਦੇ ਰਾਜ ‘ਚ ਪੁਲਿਸ ਬੇਲਗਾਮ! ਔਰਤ ਨੂੰ ਗੱਡੀ ‘ਤੇ ਬੰਨ ਕੇ ਘੁਮਾਇਆ-ਪੜੋ ਦਿਲ ਕੰਬਾਊ ਘਟਨਾ

ਅਜਨਾਲਾ, (ਖ਼ਬਰ ਵਾਲੇ ਬਿਊਰੋ): ਪੁਲਿਸ ਇੰਨੀ ਬੇਰਹਿਮ ਵੀ ਹੋ ਸਕਦੀ ਹੈ ਇਸ ਦੀ ਤਸਵੀਰ ਉਸ ਵੇਲੇ ਸਾਹਮਣੇ ਆਈ ਜਦੋਂ ਅੱਜ ਸਵੇਰੇ ਕ੍ਰਾਈਮ ਵਿੰਗ ਅੰਮ੍ਰਿਤਸਰ ਦੀ ਟੀਮ ਵੱਲੋਂ ਪਿੰਡ ਸ਼ਹਿਜਾਦਾ ਵਿਖੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਕੀਤੀ ਗਈ। ਛਾਪੇਮਾਰੀ 'ਚ ਪੁਲਿਸ ਦਾ ਘਿਨਾਉਣਾ ਚਿਹਰਾ ਉਸ ਸਮੇਂ ਸਾਹਮਣੇ ਆਇਆ ਜਦੋਂ ਉਕਤ ਵਿਅਕਤੀ  ਘਰ ਨਾ ਮਿਲਿਆ ਤਾਂ ਪੁਲਿਸ ਨੇ ਘਰ ਦੀ ਔਰਤ ਨੂੰ ਜੀਪ ਦੀ ਛੱਤ 'ਤੇ ਬਿਠਾ ਲਿਆ ਤੇ ਸਾਰੇ ਪਿੰਡ 'ਚ ਘੁਮਾ ਕੇ ਜ਼ਲੀਲ ਕੀਤਾ।

ਇਸ ਮੌਕੇ ਪੀੜਤ ਔਰਤ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਸ਼ਹਿਜਾਦਾ ਨੇ ਦੱਸਿਆ ਕਿ 22 ਸਤੰਬਰ ਨੂੰ ਪੁਲਿਸ ਮੇਰੇ ਪਤੀ ਨੂੰ ਜ਼ਬਰਦਸਤੀ ਬਿਨਾਂ ਕਿਸੇ ਕਸੂਰ ਦੇ ਚੁੱਕਣ ਲਈ ਘਰ 'ਚ ਦਾਖ਼ਲ ਹੋ ਗਈ ਜਿਸ 'ਤੇ ਅਸੀਂ ਉਸ ਦਾ ਵਿਰੋਧ ਕੀਤਾ ਤਾਂ ਇਨਾਂ ਪੁਲਿਸ ਅਧਿਕਾਰੀਆਂ ਔਰਤਾਂ ਦੀ ਕੁੱਟ-ਮਾਰ ਕੀਤੀ ਜਿਸ ਦੀ ਦਰਖਾਸਤ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਦਿੱਤੀ ਗਈ ਹੈ ਪਰ ਅੱਜ ਦੁਬਾਰਾ ਫਿਰ ਉਕਤ ਕ੍ਰਾਈਮ ਵਿਭਾਗ ਦੀ ਟੀਮ ਸਾਡੇ ਘਰ 'ਚ ਜ਼ਬਰਦਸਤੀ ਦਾਖ਼ਲ ਹੋ ਗਏ ਜਿਨਾਂ ਨੇ ਮੈਨੂੰ ਜ਼ਬਰਦਸਤੀ ਫੜ ਲਿਆ ਜਦਕਿ ਇਨਾਂ ਦੇ ਨਾਲ ਕੋਈ ਵੀ ਮਹਿਲਾ ਪੁਲਿਸ ਮੁਲਾਜ਼ਮ ਨਹੀਂ ਸੀ।

ਪੀੜਤਾ ਨੇ ਦਸਿਆ ਕਿ ਉਕਤ ਪੁਲਿਸ ਕਰਮਚਾਰੀਆਂ ਵੱਲੋਂ ਸਾਡੀ ਮਾਰ-ਕੁਟਾਈ ਕੀਤੀ ਤੇ ਘਰ 'ਚ ਕੋਈ ਮਰਦ ਮੈਂਬਰ ਨਾ ਮਿਲਣ ਕਰ ਕੇ ਮੈਨੂੰ ਸਰਕਾਰੀ ਜੀਪ ਦੀ ਛੱਤ 'ਤੇ ਜ਼ਬਰਦਸਤੀ ਬਿਠਾ ਦਿੱਤਾ ਗਿਆ ਤੇ ਸਾਰੇ ਪਿੰਡ 'ਚ ਘੁਮਾਇਆ ਗਿਆ ਜਿਸ 'ਤੇ ਸਾਰਾ ਪਿੰਡ ਇਕੱਠਾ ਹੁੰਦਾ ਦੇਖ ਇਨ•ਾਂ ਨੇ ਜੀਪ ਕਸਬਾ ਚਵਿੰਡਾ ਦੇਵੀ ਨੂੰ ਭਜਾ ਲਈ ਅਤੇ ਚਵਿੰਡਾ ਦੇਵੀ ਬਾਈਪਾਸ ਮੋੜ ਉੱਪਰ ਚਲਦੀ ਜੀਪ ਨੂੰ ਤੇਜ਼ ਮੋੜ ਕੇ ਮੈਨੂੰ ਜ਼ਮੀਨ 'ਤੇ ਸੁੱਟ ਦਿੱਤਾ। ਜ਼ਿਕਰਯੋਗ ਹੈ ਕਿ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਚੁੱਕੀ ਹੈ ਤੇ ਇਹ ਔਰਤ ਕਿਸੇ ਕਾਂਗਰਸੀ ਆਗੂ ਦੀ ਨੂੰਹ ਦੱਸੀ ਜਾ ਰਹੀ ਹੈ।। ਇਸ ਸਬੰਧੀ ਘਟਨਾ ਦਾ ਪਤਾ ਲੱਗਣ 'ਤੇ ਡੀ.ਐੱਸ.ਪੀ. ਮਜੀਠਾ ਨਿਰਲੇਪ ਸਿੰਘ ਤੇ ਐੱਸ.ਐੱਚ.ਓ. ਕੱਥੂਨੰਗਲ ਹਰਪ੍ਰੀਤ ਸਿੰਘ ਮੌਕੇ 'ਤੇ ਪਹੁੰਚ ਕੇ ਪਰਿਵਾਰ ਦੇ ਮੈਂਬਰਾਂ ਦਾ ਹਾਲ ਜਾਣਿਆ ਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸਾਰੇ ਮਾਮਲੇ ਸਬੰਧੀ ਉੇੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਨਾਂ  ਅੱਗੇ ਕਿਹਾ ਕਿ ਜ਼ਖਮੀ ਔਰਤ ਦੀ ਮੈਡੀਕਲ ਰਿਪੋਰਟ ਆਉਣ 'ਤੇ ਮਾਮਲਾ ਦਰਜ ਕੀਤਾ ਜਾਵੇਗਾ। ।