• Home
  • ਸੁਖਪਾਲ ਖਹਿਰਾ ਨੇ ਡੈਮੋਕ੍ਰੇਟਿਕ ਫਰੰਟ ਦੇ ਉਮੀਦਵਾਰਾਂ ਦਾ ਕੀਤਾ ਐਲਾਨ:ਪੜ੍ਹੋ ਕੌਣ ਕਿੱਥੋਂ ਚੋਣ ਲੜੇਗਾ ?

ਸੁਖਪਾਲ ਖਹਿਰਾ ਨੇ ਡੈਮੋਕ੍ਰੇਟਿਕ ਫਰੰਟ ਦੇ ਉਮੀਦਵਾਰਾਂ ਦਾ ਕੀਤਾ ਐਲਾਨ:ਪੜ੍ਹੋ ਕੌਣ ਕਿੱਥੋਂ ਚੋਣ ਲੜੇਗਾ ?

ਚੰਡੀਗੜ੍ਹ :- ਪੰਜਾਬ ਡੈਮੋਕ੍ਰੇਟਿਕ ਫਰੰਟ ਜਿਸ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਪੰਜਾਬੀ ਏਕਤਾ ਪਾਰਟੀ ,ਲੋਕ ਇਨਸਾਫ਼ ਪਾਰਟੀ ,ਬਹੁਜਨ ਸਮਾਜ ਪਾਰਟੀ ,ਆਪ ਦੇ ਬਾਗ਼ੀ ਮੈਂਬਰ ਪਾਰਲੀਮੈਂਟ ਡਾ ਧਰਵੀਰ ਗਾਂਧੀ ਤੋਂ ਇਲਾਵਾ ਸੀਪੀਆਈ ਆਦਿ ਸ਼ਾਮਿਲ ਹੈ ,ਦੀ ਮੀਟਿੰਗ ਚੰਡੀਗੜ੍ਹ ਵਿਖੇ ਸੁਖਪਾਲ ਸਿੰਘ ਖਹਿਰਾ ਦੀ ਰਿਹਾਇਸ਼ ਤੇ ਹੋਈ । ਮੀਟਿੰਗ ਤੋਂ ਬਾਅਦ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਲੋਕ ਸਭਾ ਦੀਆਂ ਸੀਟਾਂ ਦਾ ਐਲਾਨ ਕੀਤਾ ਗਿਆ ਖਡੂਰ ਸਾਹਿਰ ਤੋਂ ਬੀਬੀ ਪਰਮਜੀਤ ਕੌਰ ਖਾਲੜਾ (ਪਤਨੀ ਸ਼ਹੀਦ ਜਸਵੰਤ ਸਿੰਘ ਖਾਲੜਾ ) , ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਵਿਧਾਇਕ , ਫਤਿਹਗੜ੍ਹ ਸਾਹਿਬ ਤੋਂ ਲੋਕ ਇਨਸਾਫ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ,ਫਿਰੋਜ਼ਪੁਰ ਲੋਕ ਸਭਾ ਹਲਕੇ ਦੀ ਸੀਪੀਆਈ ਨੂੰ ਸੀਟ ਦਿੱਤੀ ਗਈ ਹੈ ,ਇਸੇ ਤਰ੍ਹਾਂ ਬਠਿੰਡਾ ਹਲਕੇ ਤੋਂ ਪੰਜਾਬੀ ਏਕਤਾ ਪਾਰਟੀ ਨੂੰ ਸੀਟ ਦਿੱਤੀ ਗਈ ਹੈ ,ਜਿੱਥੇ ਕਿ ਸੁਖਪਾਲ ਸਿੰਘ ਖਹਿਰਾ ਦਾ ਚੋਣ ਲੜਨਾ ਤੈਅ ਹੈ । ਲੁਧਿਆਣਾ ਤੇ ਅੰਮ੍ਰਿਤਸਰ ਲੋਕ ਇਨਸਾਫ਼ ਪਾਰਟੀ ਨੂੰ ਸੀਟਾਂ ਦਿੱਤੀਆਂ ਗਈਆਂ ਹਨ । ਬਹੁਜਨ ਸਮਾਜ ਪਾਰਟੀ ਦੇ ਬਿਕਰਮ ਸਿੰਘ ਸੋਢੀ ਅਨੰਦਪੁਰ ਸਾਹਿਬ ਹਲਕੇ ਤੋਂ ,ਹੁਸ਼ਿਆਰਪੁਰ ਤੋਂ ਚੌਧਰੀ ਖੁਸ਼ੀ ਰਾਮ ਸੇਵਾਮੁਕਤ ਆਈਏਐੱਸ ਅਫ਼ਸਰ ਤੇ ਜਲੰਧਰ ਤੋਂ ਬਲਵਿੰਦਰ ਕੁਮਾਰ ਸਾਬਕਾ ਪੱਤਰਕਾਰ ਹਨ।ਪੰਜਾਬ ਮੰਚ ਦੇ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਦੁਆਰਾ ਪਟਿਆਲਾ ਤੋਂ ਹੀ ਚੋਣ ਲੜਨਗੇ ।ਆਰਐੱਮਪੀਆਈ ਨੂੰ ਗੁਰਦਾਸਪੁਰ ਸੀਟ ਦਿੱਤੀ ਗਈ ਹੈ ।