• Home
  • 11 ਮਾਰਚ ਤੋਂ ਮੰਤਰੀ ਤੇ ਅਫਸਰ ਆਪਣੀਆਂ ਕਾਰਾਂ ਖੁਦ ਚਲਾਉਣਗੇ ..!

11 ਮਾਰਚ ਤੋਂ ਮੰਤਰੀ ਤੇ ਅਫਸਰ ਆਪਣੀਆਂ ਕਾਰਾਂ ਖੁਦ ਚਲਾਉਣਗੇ ..!

ਚੰਡੀਗੜ੍ਹ :- ਪੰਜਾਬ ਦੇ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਬਣਾਏ ਗਏ=ਸਾਂਝਾ ਮੁਲਾਜ਼ਮ ਮੰਚ ,ਜੁਆਇੰਟ ਐਕਸ਼ਨ ਕਮੇਟੀ ਤੇ ਪੀ ਐੱਸ ਐੱਮ ਯੂ ਵੱਲੋਂ ਵਾਅਦੇ ਕਰਕੇ ਮੁਕਰਨ ਵਾਲੀ ਸਰਕਾਰ ਵਿਰੁੱਧ ਵਿੱਢੇ ਗਏ ਸੰਘਰਸ਼ ਚ 11 ਮਾਰਚ ਤੋਂ ਪੰਜਾਬ ਗੌਰਮਿੰਟ ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਵੱਲੋਂ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ ਹੈ । ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਸੋਮਵਾਰ ਤੋਂ ਪੰਜਾਬ ਦੇ ਅਤੇ ਸੈਕਟਰੀਏਟ ਦੇ ਡਰਾਈਵਰਾਂ ਵੱਲੋਂ ਗੱਡੀਆਂ ਦਾ ਚੱਕਾ ਜਾਮ ਕੀਤਾ ਜਾਵੇਗਾ । ਇਸ ਸਮੇਂ ਉਨ੍ਹਾਂ ਸਮੂਹ ਪੰਜਾਬ ਦੇ ਸਰਕਾਰੀ ਡਰਾਈਵਰਾਂ ਨੂੰ ਅਪੀਲ ਕਰਦਿਆਂ ਮੁਲਾਜ਼ਮਾਂ ਦੇ ਹੱਕ ਚ ਵਿੱਢੇ ਗਏ ਸੰਘਰਸ਼ ਚ ਸ਼ਾਮਿਲ ਹੋਣ ਦਾ ਵੀ ਐਲਾਨ ਕੀਤਾ ਹੈ । ਡਰਾਈਵਰਾਂ ਦੀ ਹੜਤਾਲ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਵੱਡੇ ਅਫਸਰਾਂ ਨੂੰ ਖੁਦ ਗੱਡੀਆਂ ਚਲਾਉਣੀਆਂ ਪੈ ਸਕਦੀਆਂ ਹਨ ।