• Home
  • ਇਨੈਲੋ ‘ਚ ਭੂਚਾਲ ਜਾਰੀ-ਤਿਹਾੜ ਜੇਲ ‘ਚੋਂ ਬਾਹਰ ਆਉਂਦਿਆਂ ਹੀ ਅਜੈ ਚੌਟਾਲਾ ਨੇ ਕੀਤਾ ਇਕੱਠ

ਇਨੈਲੋ ‘ਚ ਭੂਚਾਲ ਜਾਰੀ-ਤਿਹਾੜ ਜੇਲ ‘ਚੋਂ ਬਾਹਰ ਆਉਂਦਿਆਂ ਹੀ ਅਜੈ ਚੌਟਾਲਾ ਨੇ ਕੀਤਾ ਇਕੱਠ

ਨਵੀਂ ਦਿੱਲੀ : ਇਨੈਲੋ 'ਚ ਉਠਿਆ ਭੂਚਾਲ ਥੰਮਦਾ ਨਜ਼ਰ ਨਹੀਂ ਆ ਰਿਹਾ। ਅੱਜ ਪਾਰਟੀ ਦੇ ਜਨਰਲ ਸਕੱਤਰ ਅਜੈ ਚੌਟਾਲਾ 14 ਦਿਨ ਲਈ ਤਿਹਾੜ ਜੇਲ 'ਚੋਂ ਪੈਰੋਲ 'ਤੇ ਬਾਹਰ ਆ ਗਏ ਹਨ। ਉਨਾਂ ਨੂੰ ਮਿਲਣ ਲਈ ਸਮਰਥਕਾਂ ਦੀ ਭਾਰੀ ਭੀੜ ਦੁਸ਼ਯੰਤ ਚੌਟਾਲਾ ਦੀ ਰਿਹਾਇਸ਼ 'ਤੇ ਪਹੁੰਚ ਗਈ। ਅਜੈ ਚੌਟਾਲਾ ਤਿਹਾੜ ਜੇਲ 'ਚੋਂ ਨਿਕਲ ਕੇ ਸਿੱਧੇ ਰਾਜਘਾਟ ਵਿਖੇ ਚੌਧਰੀ ਦੇਵੀ ਲਾਲ ਦੀ ਸਮਾਧੀ 'ਤੇ ਗਏ ਤੇ ਉਥੋਂ ਦੁਸ਼ਯੰਤ ਚੌਟਾਲਾ ਉਨਾਂ ਨੂੰ ਲੈ ਕੇ ਜਨਪਥ ਰੋਡ ਆਪਣੀ ਰਿਹਾਇਸ਼ 'ਤੇ ਲੈ ਕੇ ਆਏ ਜਿਥੇ ਭਾਰੀ ਗਿਣਤੀ 'ਚ ਸਮਰਥਕ ਉਨਾਂ ਨੂੰ ਉਡੀਕ ਰਹੇ ਸਨ।
ਦੁਸ਼ਯੰਤ ਚੌਟਾਲਾ ਦੀ ਰਿਹਾਇਸ਼ 'ਤੇ ਪਹੁੰਚ ਕੇ ਉਨਾਂ ਆਪਣੇ ਬੇਟਿਆਂ ਦੀ ਮੁਅੱਤਲੀ 'ਤੇ ਸਵਾਲ ਖੜੇ ਕੀਤੇ। ਦਸਿਆ ਜਾ ਰਿਹਾ ਹੈ ਕਿ ਅਜੈ ਚੌਟਾਲਾ ਪਾਰਟੀ ਦੀ ਕਾਰਜਕਾਰਨੀ ਦੀ ਮੀਟਿੰਗ ਵੀ ਬੁਲਾ ਸਕਦੇ ਹਨ ਤੇ ਉਨਾਂ ਦੇ ਖੇਮੇ 'ਚ ਕਈ ਵੱਡੇ ਆਗੂ ਸ਼ਾਮਿਲ ਹਨ।