• Home
  • 1000 ਪ੍ਰਾਇਮਰੀ ਅਧਿਆਪਕਾਂ ਨੂੰ 3-6 ਸਾਲਾ ਬੱਚਿਆਂ ਨੂੰ ‘ਖੇਡ ਮਹਿਲ’ ਦੀਆਂ ਕਿਰਿਆਵਾਂ ਦੀ ਜਾਣਕਾਰੀ ਦਿੱਤੀ

1000 ਪ੍ਰਾਇਮਰੀ ਅਧਿਆਪਕਾਂ ਨੂੰ 3-6 ਸਾਲਾ ਬੱਚਿਆਂ ਨੂੰ ‘ਖੇਡ ਮਹਿਲ’ ਦੀਆਂ ਕਿਰਿਆਵਾਂ ਦੀ ਜਾਣਕਾਰੀ ਦਿੱਤੀ

ਐੱਸ.ਏ.ਐੱਸ. ਨਗਰ 30 ਅਪ੍ਰੈਲ - ਪੰਜਾਬ ਦੇ ਮਾਣਯੋਗ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਜੀ ਦੀ ਅਗਵਾਈ ਵਿੱਚ ਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ 'ਖੇਡ ਮਹਿਲ' ਤਹਿਤ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ ਦੀ ਸਿਖਲਾਈ ਵਰਕਸ਼ਾਪ ਦੌਰਾਨ 1000 ਦੇ ਲਗਭਗ ਅਧਿਆਪਕਾਂ ਨੂੰ ਜ਼ਿਲ੍ਹਾ ਰਿਸੋਰਸ ਪਰਸਨ ਗਰੁੱਪ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਤਿੰਨ-ਤਿੰਨ ਦਿਨਾਂ ਦੀ 'ਖੇਡ ਮਹਿਲ' ਨੂੰ ਕਿਰਿਆਵਾਂ ਕਰਵਾਉਣ ਵਾਲੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਸਿਖਲਾਈ ਵਰਕਸ਼ਾਪ ਲਗਵਾਈ ਜਾ ਰਹੀ ਹੈ| ਇਸ ਵਿੱਚ ਬੱਚਿਆਂ ਦੇ ਸਰੀਰਕ, ਭਾਵਨਾਤਮਿਕ, ਸਮਾਜਿਕ ਅਤੇ ਸਿਰਜਨਾਤਮਿਕ ਵਿਕਾਸ ਲਈ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ ਦੀ ਜਾਣਕਾਰੀ ਅਧਿਆਪਕਾਂ ਨੂੰ ਰਿਸੋਰਸ ਗੁਰੱਪ ਦੁਆਰਾ ਦਿੱਤੀ ਜਾ ਰਹੀ ਹੈ| ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਰਿਸੋਰਸ ਗਰੁੱਪ ਦੀ ਸਟੇਟ ਪੱਧਰ 'ਤੇ ਪਹਿਲਾਂ ਹੀ ਸਿਖਲਾਈ ਵਰਕਸ਼ਾਪ ਦੌਰਾਨ ਅਤੇ ਐਜੂਸੈੱਟ ਰਾਹੀਂ ਸਿਖਲਾਈ ਕਰਵਾਈ ਜਾ ਚੁੱਕੀ ਹੈ|
ਸਕੱਤਰ ਸਕੂਲ ਸਿੱਖਿਆ ਵਿਭਾਗ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੇ ਕਿਹਾ ਕਿ ਪੰਜਾਬ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਲਈ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਅਧਿਆਪਕਾਂ ਨੂੰ ਵਿਉਂਤਬੱਧ ਸਿਖਲਾਈ ਪ੍ਰੋਗਰਾਮ ਤਿਆਰ ਕਰਕੇ ਕਿਰਿਆਵਾਂ ਦੀ ਜਾਣਕਾਰੀ ਦੇਣ ਵਾਲਾ ਪਹਿਲਾ ਸੂਬਾ ਬਣ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਭਾਗ ਲੈਣ ਵਾਲੇ ਸਮੂਹ ਅਧਿਆਪਕ ਬਹੁਤ ਹੀ ਰੋਚਕਤਾ ਅਤੇ ਉਤਸੁਕਤਾ ਨਾਲ ਸਿਖਲਾਈ ਵਰਕਸ਼ਾਪ 'ਚ ਭਾਗ ਲੈ ਰਹੇ ਹਨ| ਬੱਚਿਆਂ ਨੂੰ ਸਿੱਖਣ ਯੋਗ ਬਣਾ ਕੇ ਅਧਿਆਪਕ ਆਉਣ ਵਾਲੇ ਸਮੇਂ 'ਚ ਵਧੀਆ ਨਤੀਜੇ ਪ੍ਰਾਪਤ ਕਰਨਗੇ|
ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ 'ਖੇਡ ਮਹਿਲ' ਵਿੱਚ ਅਧਿਆਪਕਾਂ ਵੱਲੋਂ ਵਿਭਾਗ ਵੱਲੋਂ ਜਾਰੀ ਕਲੰਡਰ ਅਨੁਸਾਰ ਕਿਰਿਆਵਾਂ ਕਰਵਾਈਆਂ ਜਾਣਗੀਆਂ| ਵਿਭਾਗ ਵੱਲੋਂ ਬੱਚਿਆਂ ਨੂੰ ਰੌਚਕ ਸਹਾਇਕ ਸਿੱਖਣ ਸਮੱਗਰੀ ਵੀ ਤਿਆਰ ਕਰਕੇ ਦਿੱਤੀ ਗਈ ਹੈ ਜੋ ਕਿ ਬਲਾਕਾਂ 'ਚ ਪਹੁੰਚਾਈ ਜਾ ਚੁੱਕੀ ਹੈ| ਜ਼ਿਲ੍ਹਿਆਂ 'ਚ ਸਿਖਲਾਈ ਵਰਕਸ਼ਾਪ ਦੌਰਾਨ ਸਿੱਖਿਆ ਵਿਭਾਗ ਦੇ ਸਿੱਖਿਆ ਅਫ਼ਸਰਾਂ ਨੇ ਅਧਿਆਪਕਾਂ ਨੂੰ 'ਖੇਡ ਮਹਿਲ' ਵਿੱਚ ਵਰਤੀ ਜਾਣ ਵਾਲੀ ਸਹਾਇਕ ਸਿੱਖਣ ਸਮੱਗਰੀ ਤੋਂ ਜਾਣੂੰ ਵੀ ਕਰਵਾਇਆ|
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀ-ਪ੍ਰਾਇਮਰੀ ਕੈਡ ਮਹਿਲ ਦੀ ਕਿਰਿਆਵਾਂ 'ਚ ਬੱਚਿਆਂ ਨਾਲ ਸਿੱਖਣ-ਸਿਖਾਉਣ ਦਾ ਮਾਹੌਲ ਬਣਾਉਣ ਲਈ ਬਾਲ ਕਹਾਣੀਆਂ, ਕਵਿਤਾਵਾਂ, ਸਿਰਜਣਾਤਮਿਕ ਕਿਰਿਆਵਾਂ ਅਤੇ ਰੰਗਦਾਰ ਤੇ ਯੋਗ ਸਿੱਖਣ-ਸਿਖਾਉਣ ਸਮੱਗਰੀ ਦਾ ਪ੍ਰਦਰਸ਼ਨ ਕਰਕੇ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਸਿਖਲਾਈ ਵਰਕਸ਼ਾਪ 'ਚ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ