• Home
  • 1 ਕਿੱਲੋ ਜ਼ਮੀਨ ‘ਚ ਦੱਬੀ ਹੋਈ ਹੈਰੋਇਨ ਕੀਤੀ ਬਰਾਮਦ, ਦੋਸ਼ੀ ਕਾਬੂ

1 ਕਿੱਲੋ ਜ਼ਮੀਨ ‘ਚ ਦੱਬੀ ਹੋਈ ਹੈਰੋਇਨ ਕੀਤੀ ਬਰਾਮਦ, ਦੋਸ਼ੀ ਕਾਬੂ

ਤਰਨ ਤਾਰਨ- (ਖਬਰ ਵਾਲੇ ਬਿਊਰੋ) ਇਕ ਵਿਅਕਤੀ ਕੋਲੋਂ ਥਾਣਾ ਭਿੱਖੀਵਿੰਡ ਪੁਲਿਸ ਨੇ ਜ਼ਮੀਨ 'ਚ ਦੱਬੀ ਹੋਈ ਇਕ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੌਰਾਨ ਜਾਂਚ ਪੜਤਾਲ ਕਰਨ ਉਪਰੰਤ ਉਕੱਤ ਦੋਸ਼ੀ ਵਿਅਕਤੀ ਕੋਲੋਂ ਇਕ ਪਿਸਤੌਲ, 20 ਜਿੰਦਾ ਕਾਰਤੂਸ ਤੇ ਦੋ ਮੈਗਜ਼ੀਨ ਬਰਾਮਦ ਕੀਤੇ ਹਨ। ਦੋਸ਼ੀ ਦੀ ਪਹਿਚਾਣ ਜਸਕਰਨ ਸਿੰਘ ਵਾਸੀ ਸਿੰਘਾਪੁਰ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।