• Home
  • ਏਸ਼ੀਆ ਕੱਪ : ਅੱਜ ਆਪਣੀ ਬਾਦਸ਼ਾਹਤ ਦਿਖਾਉਣ ਲਈ ਮੈਦਾਨ ‘ਤੇ ਉਤਰੇਗਾ ਭਾਰਤ

ਏਸ਼ੀਆ ਕੱਪ : ਅੱਜ ਆਪਣੀ ਬਾਦਸ਼ਾਹਤ ਦਿਖਾਉਣ ਲਈ ਮੈਦਾਨ ‘ਤੇ ਉਤਰੇਗਾ ਭਾਰਤ

ਦੁਬਈ, (ਖ਼ਬਰ ਵਾਲੇ ਬਿਊਰੋ): ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮ 5 ਵਜੇ ਭਾਰਤ ਦੁਬਈ ਦੇ ਮੈਦਾਨ 'ਚ ਬਾਦਸ਼ਾਹ ਵਾਂਗ ਉਤਰੇਗਾ ਕਿਉਂਕਿ ਏਸ਼ੀਆ ਕੱਪ 'ਚ ਹਿੱਸਾ ਲੈਣ ਵਾਲੀਆਂ ਦੂਜੀਆਂ ਟੀਮਾਂ ਭਾਰਤ ਦੇ ਨੇੜੇ ਤੇੜੇ ਵੀ ਨਹੀਂ ਹੈ। ਅੱਜ ਭਾਰਤ ਦਾ ਮੁਕਾਬਲਾ ਅਫ਼ਗ਼ਾਨਿਸਤਾਨ ਨਾਲ ਹੈ। ਜਿਥੇ ਅਫ਼ਗ਼ਾਨਿਸਤਾਨ ਦੀ ਟੀਮ ਬੰਗਲਾ ਦੇਸ਼ ਤੇ ਸ੍ਰੀਲੰਕਾ ਨੂੰ ਹਰਾ ਕੇ ਛਾਲਾਂ ਮਾਰ ਰਹੀ ਹੈ ਉਥੇ ਭਾਰਤ ਦੇ ਯੋਧੇ ਪਹਿਲਾਂ ਹੀ ਫ਼ਾਈਨਲ ਦਾ ਟਿਕਟ ਕਟਵਾ ਚੁੱਕੇ ਹਨ। ਭਾਰਤ ਦੀ ਟੀਮ ਸਾਰੇ ਦੇ ਸਾਰੇ ਮੈਚ ਜਿੱਤ ਕੇ ਅੰਕ ਸੂਚੀ ਵਿਚ ਸਭ ਤੋਂ ਅੱਗੇ ਹੈ ਉਥੇ ਹੀ ਅਫ਼ਗ਼ਾਨਿਤਾਨ ਦੂਜੇ ਤੇ ਪਾਕਿਸਤਾਨ ਤੇ ਬੰਗਲਾ ਦੇਸ਼ ਤੀਜੇ ਸਥਾਨ 'ਤੇ ਹਨ। ਹੁਣ ਭਾਰਤ ਨਾਲ ਉਹ ਟੀਮ ਫਾਈਨਲ ਮੈਚ ਖੇਡੇਗੀ ਜਿਹੜੀ ਇਨਾਂ ਤਿੰਨਾਂ 'ਚੋਂ ਉਪਰ ਆਵੇਗੀ। ਅੱਜ ਦਾ ਮੈਚ ਭਾਵੇਂ ਭਾਰਤ ਲਈ ਇਕ ਤਰਾਂ ਦੀ ਫਾਰਮੈਲਿਟੀ ਹੋਵੇਗਾ ਪਰ ਲੜੀ ਦੌਰਾਨ ਅਜੇਤੂ ਰਹਿਣ ਲਈ ਉਹ ਪੂਰਾ ਜ਼ੋਰ ਲਗਾਵੇਗਾ।

ਉਧਰ ਐਤਵਾਰ ਨੂੰ ਪਾਕਿਸਤਾਨ ਨਾਲ ਖੇਡੇ ਗਏ ਮੈਚ 'ਚ ਭਾਰਤ ਨੇ ਆਪਣੀ ਤਾਕਤ ਦਿਖਾ ਦਿੱਤੀ। ਜਿਥੇ ਉਸ ਦੀ ਗੇਂਦਬਾਜ਼ੀ ਬਹੁਤ ਹੀ ਘਾਤਕ ਰਹੀ ਉਥੇ ਹੀ ਪਾਕਿ ਦੇ ਗੇਂਦਬਾਜ਼ ਭਾਰਤ ਦੀ ਸਲਾਮੀ ਜੋੜੀ ਨੂੰ ਵੀ ਨਾ ਹਿਲਾ ਸਕੇ। ਭਾਵੇਂ ਸ਼ਿਖਰ ਧਵਨ ਆਊਟ ਹੋ ਗਏ ਪਰ ਉਹ ਵੀ ਆਪਣੀ ਗ਼ਲਤੀ ਨਾਲ ਆਊਟ ਹੋਏ ਨਾਕਿ ਉਨਾ ਦੀ ਵਿਕਟ ਪਾਕਿ ਗੇਂਦਬਾਜ਼ਾਂ ਨੇ ਲਈ।
ਅੱਜ ਦੇਖਣਾ ਹੋਵੇਗਾ ਕਿ ਅਫ਼ਗ਼ਾਨਿਸਤਾਨ ਭਾਰਤ ਅੱਗੇ ਕਿੰਨਾ ਸਮਾਂ ਟਿਕਦਾ ਹੈ।