• Home
  • ਲੁਧਿਆਣਾ ‘ਡਿਜੀਟਲ ਖੇਤਰ ਵਿੱਚ ਸਭ ਤੋਂ ਵੱਧ ਤਰੱਕੀ ਕਰਨ ਵਾਲਾ ਸ਼ਹਿਰ’ ਬਣਿਆ -ਦੇਸ਼ ਦੇ 100 ਸਮਾਰਟ ਸ਼ਹਿਰਾਂ ਵਿਚਕਾਰ ਹੋਇਆ ਸੀ ਮੁਕਾਬਲਾ

ਲੁਧਿਆਣਾ ‘ਡਿਜੀਟਲ ਖੇਤਰ ਵਿੱਚ ਸਭ ਤੋਂ ਵੱਧ ਤਰੱਕੀ ਕਰਨ ਵਾਲਾ ਸ਼ਹਿਰ’ ਬਣਿਆ -ਦੇਸ਼ ਦੇ 100 ਸਮਾਰਟ ਸ਼ਹਿਰਾਂ ਵਿਚਕਾਰ ਹੋਇਆ ਸੀ ਮੁਕਾਬਲਾ

ਲੁਧਿਆਣਾ, 26 ਫਰਵਰੀ -ਸ਼ਹਿਰ ਲੁਧਿਆਣਾ ਨੂੰ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ 'ਡਿਜੀਟਲ ਖੇਤਰ ਵਿੱਚ ਸਭ ਤੋਂ ਵੱਧ ਤਰੱਕੀ ਕਰਨ ਵਾਲਾ ਸ਼ਹਿਰ' ਚੁਣਿਆ ਗਿਆ ਹੈ। ਇਹ ਪੁਰਸਕਾਰ ਅੱਜ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ੍ਰ. ਹਰਦੀਪ ਸਿੰਘ ਪੁਰੀ ਵੱਲੋਂ ਨਗਰ ਨਿਗਮ ਲੁਧਿਆਣਾ ਦੇ ਵਧੀਕ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੂੰ ਨਵੀਂ ਦਿੱਲੀ ਵਿਖੇ ਇੱਕ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਡਿਜੀਟਲ ਪੇਮੈਂਟ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਦੇ 100 ਸਮਾਰਟ ਸ਼ਹਿਰਾਂ ਵਿਚਕਾਰ ਇੱਕ ਮੁਕਾਬਲਾ ਕਰਵਾਇਆ ਗਿਆ ਸੀ, ਇਸ ਲਈ 4 ਮਹੀਨੇ ਦਾ ਸਮਾਂ (1 ਜੁਲਾਈ, 2018 ਤੋਂ 31 ਅਕਤੂਬਰ, 2018) ਦਿੱਤਾ ਗਿਆ ਸੀ। ਇਸ ਤਹਿਤ ਨਗਰ ਨਿਗਮ ਨੂੰ ਜੋ ਸ਼ਹਿਰ ਵਾਸੀਆਂ ਵੱਲੋਂ ਅਲੱਗ-ਅਲੱਗ ਸੇਵਾਵਾਂ ਲਈ ਅਦਾਇਗੀਆਂ ਕੀਤੀਆਂ ਜਾਂਦੀਆਂ ਹਨ, ਨੂੰ ਡਿਜੀਟਲ ਮਾਧਿਅਮਾਂ (ਨੈੱਟ ਬੈਂਕਿੰਗ, ਮੋਬਾਈਲ ਐਪ, ਭੀਮ ਐਪ, ਯੂ. ਪੀ. ਆਈ., ਕਰੈਡਿਟ/ਡੇਬਿਟ ਕਾਰਡ) ਰਾਹੀਂ ਕਰਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ। ਇਸ ਲਈ ਥਾਂ-ਥਾਂ ਜਾਗਰੂਕਤਾ ਸਮਾਗਮ ਆਦਿ ਵੀ ਕਰਵਾਏ ਗਏ ਸਨ। ਇਸ ਸੰਬੰਧੀ ਕਾਰਗੁਜ਼ਾਰੀ ਦੀ ਸਮੁੱਚੀ ਨਿਗਰਾਨੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਿੱਧੇ ਤੌਰ 'ਤੇ ਕੀਤੀ ਗਈ ਅਤੇ ਹਫ਼ਤਾਵਾਰ ਰਿਪੋਰਟਾਂ ਲਈਆਂ ਗਈਆਂ। 
ਇਥੇ ਇਹ ਵੀ ਦੱਸਣਯੋਗ ਹੈ ਕਿ ਸ਼ਹਿਰ ਲੁਧਿਆਣਾ ਵਿੱਚ ਅਦਾਇਗੀਆਂ ਦੇ ਡਿਜੀਟਲ ਭੁਗਤਾਨ ਵਿੱਚ 40 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਰੇ ਵੈਂਡਰਾਂ ਅਤੇ ਤੀਜੀਆਂ ਧਿਰਾਂ ਵੱਲੋਂ ਚੈੱਕ ਆਦਿ ਰਾਹੀਂ ਅਦਾਇਗੀ ਬਿਲਕੁਲ ਬੰਦ ਕਰਕੇ ਇਸ ਨੈੱਟਬੈਕਿੰਗ ਰਾਹੀਂ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਮਹੀਨਾਵਾਰ ਲੱਕੀ ਡਰਾਅ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਕਰਦਾਤਿਆਂ ਨੂੰ ਉਤਸ਼ਾਹੀ ਇਨਾਮ ਅਤੇ ਪ੍ਰਸੰਸ਼ਾ ਪੱਤਰ ਦਿੱਤੇ ਜਾ ਰਹੇ ਹਨ। ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪਾਣੀ ਦੇ ਬਿੱਲ ਅਦਾ ਕਰਨ ਲਈ ਨਗਰ ਨਿਗਮ ਵੱਲੋਂ ਭਾਰਤ ਬਿੱਲ ਪੇਮੈਂਟ ਸਿਸਟਮ ਲਾਗੂ ਕੀਤਾ ਗਿਆ ਹੈ। ਥਾਂ-ਥਾਂ ਪੀ. ਓ. ਐੱਸ. ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ। 
ਉਨ•ਾਂ ਕਿਹਾ ਕਿ ਈ-ਬਿੰਲਿੰਗ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ 5000 ਤੋਂ ਵਧੇਰੇ ਸ਼ਹਿਰਵਾਸੀਆਂ ਨੂੰ ਬਿੱਲ ਈਮੇਲ ਜਾਂ ਐੱਸ. ਐÎੱਮ. ਐੱਸ. ਰਾਹੀਂ ਭੇਜੇ ਜਾ ਰਹੇ ਹਨ ਤਾਂ ਜੋ ਕਾਗਜ਼ ਦਾ ਖਰਚਾ ਅਤੇ ਵਰਤੋਂ ਰੋਕੀ ਜਾ ਸਕੇ। ਇਸੇ ਤਰ•ਾਂ ਨਗਰ ਨਿਗਮ ਵੱਲੋਂ ਲੋਕਾਂ ਨੂੰ ਡਿਜੀਟਲ ਮਾਧਿਅਮਾਂ ਰਾਹੀਂ ਅਦਾਇਗੀ ਕਰਨ ਲਈ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਨਗਰ ਨਿਗਮ ਵੱਲੋਂ ਇਸ ਵਿੱਤੀ ਵਰ•ੇ ਦੌਰਾਨ ਕੁੱਲ ਅਦਾਇਗੀਆਂ ਦਾ 75 ਫੀਸਦੀ ਭੁਗਤਾਨ ਡਿਜੀਟਲ ਤਰੀਕਿਆਂ ਨਾਲ ਕਰਨ ਦਾ ਟੀਚਾ ਮਿਥਿਆ ਗਿਆ ਹੈ।