• Home
  • ਵਿਕਾਸ ਕਾਰਜਾਂ ਲਈ ਜਲਦ ਤੋਂ ਜਲਦ ਨਵੀਆਂ ਪੰਚਾਇਤਾਂ ਨੂੰ ਦਿੱਤੀਆਂ ਜਾਣਗੀਆਂ ਗ੍ਰਾਟਾਂ-ਕਾਂਗੜ

ਵਿਕਾਸ ਕਾਰਜਾਂ ਲਈ ਜਲਦ ਤੋਂ ਜਲਦ ਨਵੀਆਂ ਪੰਚਾਇਤਾਂ ਨੂੰ ਦਿੱਤੀਆਂ ਜਾਣਗੀਆਂ ਗ੍ਰਾਟਾਂ-ਕਾਂਗੜ

ਬਠਿੰਡਾ, 11 ਫ਼ਰਵਰੀ: ਬਿਜਲੀ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਦਿਆਲ ਪੁਰਾ ਭਾਈਕਾ ਜੰਗਲਾਤ ਗੈਸਟ ਹਾਉਸ ਵਿਖੇ ਸੰਗਤ ਦਰਸ਼ਨ ਕੀਤਾ। ਸੰਗਤ ਦਰਸ਼ਨ ਦੇ ਦੌਰਾਨ ਉਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ 'ਤੇ ਹੱਲ ਕੀਤੀਆਂ। 

ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ਼੍ਰੀ ਕਾਂਗੜ ਨੇ ਕਿਹਾ ਕਿ ਨਵੀਆਂ ਪੰਚਾਇਤਾਂ ਨੂੰ ਜਲਦ ਹੀ ਪਿੰਡਾਂ ਦੇ ਬਣੀਆਂ ਹਨ ਉਨਾਂ ਨੂੰ ਜਲਦ ਹੀ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਟਾਂ ਜਾਰੀ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਹਰ ਇੱਕ ਪਿੰਡ ਦੇ ਵਿਕਾਸ ਕਾਰਜ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜਿਆ ਜਾਵੇਗਾ।  

ਉਨਾਂ ਕਿਹਾ ਕਿ ਕੈਪਟਨ ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਪਿੰਡਾਂ ਵਿਚ ਗਲੀਆਂ-ਨਾਲੀਆਂ ਨੂੰ ਸੁਚਾਰੂ ਢੰਗ ਨਾਲ ਬਣਾਉਣ ਦੇ ਨਾਲ-ਨਾਲ ਗੰਦੇ ਪਾਣੀ ਦਾ ਨਿਕਾਸ ਕਰਨਾ ਮੁੱਖ ਕੰਮ ਹੈ। ਉਨਾਂ ਕਿਹਾ ਕਿ ਗੰਦੇ ਪਾਣੀ ਦੇ ਨਿਕਾਸ ਲਈ ਕਿੰਨਾ ਵੀ ਖ਼ਰਚ ਆ ਜਾਵੇ ਪਰ ਇਹ ਕੰਮ ਨੂੰ ਪਹਿਲ ਦੇ ਆਧਾਰ 'ਤੇ ਨੇਪਰੇ ਚਾੜਿਆ ਜਾਵੇਗਾ। ਉਨਾਂ ਕਿਹਾ ਕਿ ਗੰਦੇ ਪਾਣੀ ਦੇ ਇੱਕ ਥਾਂ 'ਤੇ ਖੜੇ ਹੋਣ ਕਾਰਨ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲਦੀਆਂ ਹਨ, ਬਿਮਾਰੀਆਂ ਤੋਂ ਬਚਾਉਣ ਲਈ ਗੰਦੇ ਪਾਣੀ ਦਾ ਨਿਕਾਸ ਬਹੁਤ ਜਲਦ ਤੋਂ ਜਲਦ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਸ ਤੋਂ ਨਿਜ਼ਾਤ ਦਵਾਈ ਜਾਵੇਗੀ। 

ਉਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਨਿਭਾਉਣ ਲਈ ਵਬਚਨਬੱਧ ਹੈ। ਇਨਾਂ ਵਾਅਦਿਆਂ ਨੂੰ ਪੂਰਨ ਕਰਦਿਆਂ ਸਰਕਾਰ ਵਲੋਂ ਵੱਖ ਵੱਖ ਲੋਕ ਹਿੱਤ ਕਾਰਜ ਕੀਤੇ ਗਏ ਹਨ ਜਿਸ ਸਦਕਾ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਸਾਰੀਆਂ 13 ਸੀਟਾਂ 'ਤੇ ਕਾਬਜ਼ ਹੋ ਕੇ ਲੋਕ ਸੇਵਾ ਕਰੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਦੇ ਨਾਲ ਨਾਲ ਸ਼ਹਿਰਾਂ ਵੱਲ ਵੀ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। 

ਇਸ ਮੌਕੇ ਡੀ.ਐਸ.ਪੀ. ਸ਼੍ਰੀ ਗੁਰਪ੍ਰੀਤ ਸਿੰਘ, ਐਸ.ਡੀ.ਓ. ਭਗਤਾ ਭਾਈਕਾ ਸ਼੍ਰੀ ਗੁਰਮੇਲ ਸਿੰਘ, ਐਸ.ਡੀ.ਓ. ਨਥਾਣਾ ਸ਼੍ਰੀ ਹਿਮੰਤ ਕੁਮਾਰ, ਐਸ.ਡੀ.ਓ. ਭਾਈ ਰੂਪਾ ਸ਼੍ਰੀ ਪ੍ਰਵੀਨ ਕੁਮਾਰ, ਲੁੱਧਰ ਕੁਮਾਰ ਬਾਂਸਲ ਐਕਸੀਐਨ ਰਾਮਪੁਰਾ, ਕੁਮਲਦੀਪ ਅਰੋੜਾ ਐਕਸੀਐਨ ਭਗਤਾ ਭਾਈਕਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।