• Home
  • ਮੋਦੀ ਦੀ ਗਲਤ ਨੀਤੀਆਂ ਨੇ ਹਰੇਕ ਵਰਗ ਦਾ ਬਜਟ ਹਿਲਾਇਆ :ਰਵਨੀਤ ਬਿੱਟੂ

ਮੋਦੀ ਦੀ ਗਲਤ ਨੀਤੀਆਂ ਨੇ ਹਰੇਕ ਵਰਗ ਦਾ ਬਜਟ ਹਿਲਾਇਆ :ਰਵਨੀਤ ਬਿੱਟੂ

ਲੁਧਿਆਣਾ, 6 ਮਈ - ਕਾਂਗਰਸ ਉਮੀਦਵਾਰ ਐਮਪੀ ਰਵਨੀਤ ਸਿੰਘ ਬਿੱਟੂ ਨੇ ਆਤਮ ਨਗਰ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਵਾਰਡ ਨੰ-44 ਦੁੱਗਰੀ ਫੇਸ-1 ਵਿੱਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਨੋਟਬੰਦੀ ਅਤੇ ਜੀਐਸਟੀ ਵਰਗੇ ਫੈਸਲਿਆਂ ਅਤੇ ਲੋਕ ਵਿਰੋਧੀ ਨੀਤੀਆਂ ਨਾਲ ਦੇਸ਼ ਦੀ ਆਰਥਿਕਤਾ ਦਾ ਵਿਨਾਸ਼ ਕਰਕੇ ਰੱਖ ਦਿੱਤਾ ਹੈ ਅਤੇ ਹਰੇਕ ਵਰਗ ਖਾਸ ਕਰਕੇ ਗਰੀਬਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ। ਉਨ•ਾਂ ਕਿਹਾ ਕਿ ਜਨਤਾ ਨੇ 5 ਸਾਲਾਂ ਤੱਕ ਮੋਦੀ ਦੀ ਹੰਕਾਰੀ ਅਤੇ ਤਾਨਾਸ਼ਾਹੀ ਕਾਰਜ਼ਸੈਲੀ ਕਾਰਨ ਵੱਡਾ ਨੁਕਸਾਨ ਝੱਲਣਾ ਲਿਆ। ਹੁਣ 19 ਮਈ ਨੂੰ ਇਸ ਤਾਨਾਸ਼ਾਹੀ ਸਰਕਾਰ ਨੂੰ ਇਸ ਦਾ ਜਵਾਬ ਦੇ ਕੇ ਸਬਕ ਸਿਖਾਵਾਂਗੇ। ਮੀਟਿੰਗ ਨੂੰ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ, ਕੌਂਸਲਰ ਹਰਕਰਨ ਸਿੰਘ ਵੈਦ, ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਡਾ. ਹਰਬੰਸ ਸਿੰਘ ਗਰੇਵਾਲ, ਕ੍ਰਿਪਾਲ ਸਿੰਘ ਕਾਲੜਾ ਕੁਲਵੰਤ ਸਿੰਘ ਸਿੱਧੂ, ਅਮਰਜੀਤ ਸਿੰਘ ਟਿੱਕਾ, ਕੌਂਸਲਰ ਪਰਵਿੰਦਰ ਲਾਪਰਾਂ, ਸਾਬਕਾ ਕੌਂਸਲਰ ਰਣਜੀਤ ਸਿੰਘ ਊਭੀ, ਸੁਖਦੇਵ ਸ਼ੀਰਾ, ਗੋਪੀ ਕੌਂਸਲਰ,ਸੁਖਵਿੰਦਰ ਸਿੰਘ ਕੋਚਰ ਨੇ ਵੀ ਸੰਬੋਧਨ ਕੀਤਾ।