• Home
  • ਸਰਕਾਰ ਵਲੋਂ ਦਰਜਾ ਚਾਰ ਕਰਮਚਾਰੀਆਂ ਨੂੰ ਵੱਡੀ ਰਾਹਤ-ਲੜਕੀ ਦੇ ਵਿਆਹ ਲਈ ਮਿਲੇਗਾ ਬਿਨਾਂ ਵਿਆਜ ਕਰਜ਼ਾ

ਸਰਕਾਰ ਵਲੋਂ ਦਰਜਾ ਚਾਰ ਕਰਮਚਾਰੀਆਂ ਨੂੰ ਵੱਡੀ ਰਾਹਤ-ਲੜਕੀ ਦੇ ਵਿਆਹ ਲਈ ਮਿਲੇਗਾ ਬਿਨਾਂ ਵਿਆਜ ਕਰਜ਼ਾ

ਚੰਡੀਗੜ : ਪੰਜਾਬ ਸਰਕਾਰ ਨੇ ਦਰਜਾ ਚਾਰ ਕਰਮਚਾਰੀਆਂ ਨੂੰ ਰਾਹਤ ਦਿੰਦਿਆਂ ਲੜਕੀ ਦੇ ਵਿਆਹ ਲਈ ਦਿੱਤੀ ਜਾਣ ਵਾਲੀ ਰਾਸ਼ੀ ਵਧਾ ਕੇ 50 ਹਜਾਰ ਤੋਂ ਇੱਕ ਲੱਖ ਰੁਪਏ ਕਰ ਦਿੱਤੀ ਹੈ। ਇਹ ਕਰਜ਼ਾ ਬਿਨਾਂ ਵਿਆਜ ਤੋਂ ਦਿੱਤਾ ਜਾਵੇਗਾ। ਸਰਕਾਰ ਨੇ ਸਾਰੇ ਸਰਕਾਰੀ ਅਦਾਰਿਆਂ ਨੂੰ ਪੱਤਰ ਜਾਰੀ ਕਰ ਕੇ ਇਹ ਸੂਚਨਾ ਦਿੱਤੀ ਹੈ ਕਿ ਕਰਜ਼ਾ ਦੇਣ ਦੀਆਂ ਹਦਾਇਤਾਂ ਤਾਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ। ਇਹ ਪੱਤਰ ਮੰਡੀ ਬੋਰਡ ਦੀ ਅਮਲਾ ਅਫ਼ਸਰ (ਜ) ਪਰਮਜੀਤ ਕੌਰ ਦੇ ਦਸਤਖ਼ਤਾਂ ਥੱਲੇ ਜਾਰੀ ਹੋਇਆ ਹੈ। ਇਸ ਵਿੱਚ ਖ਼ਾਸ ਹਦਾਇਤ ਕੀਤੀ ਗਈ ਹੈ ਕਿ ਲੜਕੀ ਦੀ ਉਮਰ 18 ਸਾਲ ਤੋਂ ਹੇਠਾਂ ਨਹੀਂ ਹੋਣੀ ਚਾਹੀਦੀ। ਇਹ ਕਰਜ਼ਾ ਕੇਵਲ ਦੋ ਵਾਰ ਹੀ ਲਿਆ ਜਾ ਸਕਦਾ ਹੈ ਤੇ ਜੇਕਰ ਪਹਿਲੀ ਲੜਕੀ ਦੀ ਸ਼ਾਦੀ ਦਾ ਲੋਨ ਵਾਪਸ ਨਹੀਂ ਹੁੰਦਾ ਤਾਂ ਦੋਹਾਂ ਲੜਕੀਆਂ ਲਈ ਇੱਕ ਲੱਖ ਦਾ ਲੋਨ ਹੀ ਦਿੱਤਾ ਜਾਵੇਗਾ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲੋਨ ਲਈ ਵਿਆਹ ਤੋਂ ਤਿੰਨ ਮਹੀਨੇ ਪਹਿਲਾਂ ਅਰਜ਼ੀ ਦੇਣੀ ਪਵੇਗੀ ਤੇ ਜੇਕਰ ਇਹ ਜਲਦੀ ਪਾਸ ਹੋ ਜਾਂਦਾ ਹੈ ਤਾਂ ਵਿਆਹ ਤੋਂ ਦੋ ਮਹੀਨੇ ਪਹਿਲਾਂ ਹੀ ਕਢਵਾਇਆ ਜਾ ਸਕਦਾ ਹੈ।