• Home
  • “ਆਪ”ਦਾ ਕਾਟੋ- ਕਲੇਸ਼ ਹੁਣ ਵਿਧਾਨ ਸਭਾ ਚ ਵੀ ! ਚੀਮਾ ਦੇ ਬੋਲਣ ਤੇ ਖਹਿਰਾ ਦੇ ਬਾਗੀ ਵਿਧਾਇਕਾਂ ਨੇ ਸਪੀਕਰ ਦੀ ਵੈੱਲ ਚ ਨਾਅਰੇਬਾਜ਼ੀ ਕਰਕੇ ਕੀਤਾ ਵਾਕਆਊਟ

“ਆਪ”ਦਾ ਕਾਟੋ- ਕਲੇਸ਼ ਹੁਣ ਵਿਧਾਨ ਸਭਾ ਚ ਵੀ ! ਚੀਮਾ ਦੇ ਬੋਲਣ ਤੇ ਖਹਿਰਾ ਦੇ ਬਾਗੀ ਵਿਧਾਇਕਾਂ ਨੇ ਸਪੀਕਰ ਦੀ ਵੈੱਲ ਚ ਨਾਅਰੇਬਾਜ਼ੀ ਕਰਕੇ ਕੀਤਾ ਵਾਕਆਊਟ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ)-ਆਮ ਆਦਮੀ ਪਾਰਟੀ ਦਾ ਕਾਟੋ ਕਲੇਸ਼ ਹੁਣ ਵਿਧਾਨ ਸਭਾ ਚ ਵੀ ਦੇਖਣ ਨੂੰ ਮਿਲ ਰਿਹਾ ਹੈ ।
ਵਿਧਾਨ ਸਭਾ ਸੈਸ਼ਨ ਦੇ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਜਦੋਂ  ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਕਿਸੇ ਮੁੱਦੇ ਤੇ ਬੋਲਣ ਲੱਗੇ ਤਾਂ ਆਪ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਆਪਣੇ ਧੜੇ ਦੇ ਬਾਗੀ ਵਿਧਾਇਕਾਂ ਸਮੇਤ ਸਪੀਕਰ ਦੀ ਵੈਲ ਵਿੱਚ ਆ ਗਏ ,ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਲੱਗੀ । ਜਿਸ ਨਾਲ ਹਰਪਾਲ ਸਿੰਘ ਚੀਮਾ ਦੇ ਭਾਸ਼ਣ ਚ ਸੁਖਪਾਲ ਸਿੰਘ ਖਹਿਰਾ ਦੇ ਧੜੇ ਦੇ ਨਾਅਰਿਆਂ ਦਾ ਸ਼ੋਰ ਰੁਕਾਵਟ ਬਣੀ ਰਹੀ। ਇਸ ਸਮੇਂ ਕਾਂਗਰਸੀ ਮੰਤਰੀ ਬ੍ਰਹਮ ਮਹਿੰਦਰਾ ਨੇ ਸਪੀਕਰ ਤੋਂ ਪੁੱਛਿਆ ਕਿ ਕੀ ਆਮ ਆਦਮੀ ਪਾਰਟੀ ਕੋਲ ਵਿਰੋਧੀ ਧਿਰ ਵਿੱਚ ਬੈਠਣ ਦੀ ਮਿਜੋਰਟੀ ਹੈ ? ਤਾਂ ਸਪੀਕਰ ਨੇ ਬ੍ਰਹਮ ਮਹਿੰਦਰਾ  ਦੇ ਜਵਾਬ ਚ ਕਿਹਾ ਕਿ ਅਜੇ ਤੱਕ ਆਮ ਆਦਮੀ ਪਾਰਟੀ ਪਾਸ ਵਿਧਾਇਕਾਂ ਦੀ ਪੂਰੀ ਗਿਣਤੀ  ਹੈ । ਬਾਅਦ ਵਿੱਚ ਸ਼ੋਰ ਸ਼ਰਾਬਾ ਕਰਦੇ ਸੁਖਪਾਲ ਸਿੰਘ ਖਹਿਰਾ ਆਪਣੇ ਬਾਕੀ ਵਿਧਾਇਕਾਂ ਸਮੇਤ  ਸਦਨ ਦਾ ਵਾਕਆਊਟ ਕਰਕੇ ਬਾਹਰ ਚਲੇ  ਗਏ । ਦੱਸਣਯੋਗ ਹੈ ਕਿ ਇਹ ਸ਼ੋਰ ਸ਼ਰਾਬਾ ਸਰਕਾਰ ਤੋਂ  ਪੁੱਛੇ ਗਏ ਇੱਕ ਸਵਾਲ ਦਾ ਜਵਾਬ ਨਾ ਮਿਲਣ ਤੋਂ ਬਾਅਦ ਕੀਤਾ ।

ਜਦੋਂ ਖਹਿਰਾ ਵਾਰ ਵਾਰ ਆਪਣੇ ਸਵਾਲ ਦਾ ਜਵਾਬ ਮੰਗ ਰਹੇ ਸਨ ਤਾਂ ਸਪੀਕਰ ਵੱਲੋਂ ਤੁਰੰਤ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਬੋਲਣ ਦਾ ਸਮਾਂ ਦੇ ਦਿੱਤਾ ।

ਪਰ ਆਪ ਨੇਤਾ ਚੀਮਾ ਨੇ ਖਹਿਰਾ ਦਾ ਸਰਕਾਰ ਤਰਫੋਂ ਜਵਾਬ ਲੈਣ ਦੀ ਵਕਾਲਤ ਕਰਨ ਦੀ ਥਾਂ ਤੇ ਖ਼ੁਦ ਬੋਲਣਾ ਜਦੋਂ ਸ਼ੁਰੂ ਕੀਤਾ ਤਾਂ ਆਪ ਦੇ ਬਾਗੀ ਧੜੇ ਨੇ ਵਾਕ ਆਊਟ ਕਰ ਦਿੱਤਾ ।