• Home
  • ਬਾਦਲਾਂ ਨੂੰ ਭੰਡਣ ਵਾਲਾ ਜਗਮੀਤ ਬਰਾੜ ਹੁਣ ਅਕਾਲੀ ਬਣੇਗਾ -ਹੋ ਸਕਦੈ ਫ਼ਿਰੋਜ਼ਪੁਰ ਤੋਂ ਉਮੀਦਵਾਰ ?

ਬਾਦਲਾਂ ਨੂੰ ਭੰਡਣ ਵਾਲਾ ਜਗਮੀਤ ਬਰਾੜ ਹੁਣ ਅਕਾਲੀ ਬਣੇਗਾ -ਹੋ ਸਕਦੈ ਫ਼ਿਰੋਜ਼ਪੁਰ ਤੋਂ ਉਮੀਦਵਾਰ ?

ਚੰਡੀਗੜ੍ਹ :- ਸਿੱਖ ਸਟੂਡੈਂਟ ਫੈੱਡਰੇਸ਼ਨ ਚ ਜਨਮੇ ਅਕਾਲੀ ਦਲ ਵਿਰੁੱਧ ਹਮੇਸ਼ਾ ਭੰਡੀ ਪ੍ਰਚਾਰ ਕਰਨ ਵਾਲੇ ਤੇ ਕਾਂਗਰਸ ਪਿੱਛੋਂ ਬਾਗ਼ੀ ਹੋ ਕੇ ਕਈ ਰਾਜਨੀਤਕ ਪਾਰਟੀਆਂ ਚ ਹਾਜ਼ਰੀ ਲਵਾਉਣ ਵਾਲੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ19 ਅਪਰੈਲ ਨੂੰ ਬਾਦਲ ਦਲ ਚ ਸਾਮਿਲ ਹੋਣਗੇ । ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਜਗਮੀਤ ਸਿੰਘ ਬਰਾੜ ਨੇ ਬਾਦਲ ਦਲ ਦੇ ਸੋਹਲੇ ਵੀ ਗਾਉਣੇ ਸ਼ੁਰੂ ਕਰ ਦਿੱਤੇ ਹਨ । ਇਹ ਵੀ ਪਤਾ ਲੱਗਾ ਹੈ ਕਿ ਉਸ ਨੂੰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਵੀ ਬਣਾਇਆ ਜਾ ਸਕਦਾ ਹੈ ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਜਗਮੀਤ ਬਰਾੜ ਦੋ ਵਾਰ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਰਿਹਾ ਹੈ ਅਤੇ ਉਸ ਦਾ ਭਰਾ ਵੀ ਵਿਧਾਇਕ ਰਿਹਾ ਹੈ ।

ਇਥੇ ਇਹ ਵੀ ਦੱਸਣਯੋਗ ਹੈ ਕਿ ਜਗਮੀਤ ਸਿੰਘ ਬਰਾੜ ਨੇ ਕੁਝ ਮਹੀਨੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਲਗਾਏ ਗਏ ਸਿੱਖ ਜਥੇਬੰਦੀਆਂ ਵੱਲੋਂ ਬਰਗਾੜੀ ਮੋਰਚੇ ਚ ਵੀ ਲਗਾਤਾਰ ਸ਼ਮੂਲੀਅਤ ਕੀਤੀ ਸੀ ਅਤੇ ਬਾਦਲ ਦਲ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਰੱਖੀ ਸੀ ।