• Home
  • ਏ.ਆਈ.ਜੀ ਉੱਪਲ ਵਿਰੁਧ ਬਲਾਤਕਾਰ ਦਾ ਮੁਕੱਦਮਾ ਦਰਜ

ਏ.ਆਈ.ਜੀ ਉੱਪਲ ਵਿਰੁਧ ਬਲਾਤਕਾਰ ਦਾ ਮੁਕੱਦਮਾ ਦਰਜ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਬੀਤੇ ਦਿਨੀਂ ਮੀਡੀਆ 'ਚ ਖ਼ਬਰਾਂ ਆਈਆਂ ਸਨ ਕਿ ਇਕ ਪੁਲਿਸ ਅਫ਼ਸਰ ਇਕ ਲੜਕੀ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ। ਪੀੜਤਾ ਨੇ ਕਈ ਸਿਆਸੀ ਆਗੂਆਂ ਤਕ ਵੀ ਪਹੁੰਚ ਕੀਤੀ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ। ਜਾਂਚ ਅਧਿਕਾਰੀ ਪਰਮਦੀਪ ਕੌਰ ਅਤੇ ਆਈ ਜੀ ਵਿਭੂਰਾਜ ਨੇ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੂੰ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ। ਇਨਾਂ ਹੁਕਮਾਂ ਤੋਂ ਬਾਅਦ ਏਆਈਜੀ ਰਣਧੀਰ ਸਿੰਘ ਵਿਰੁਧ ਐਫ ਆਈ ਆਰ 184/18 ਅਧੀਨ ਅੰਡਰ ਸੈਕਸ਼ਨ 376 ਸੀ, 354 ਡੀ, 506, 120 ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਛੇਤੀ ਹੀ ਹੋ ਜਾਵੇਗੀ।