• Home
  • ਟਕਸਾਲੀਆਂ ਦੀ ਬੇਕਦਰੀ ਤੇ ਬਾਦਲਾਂ ਵਿਰੁੱਧ ਕਸਿਆ ਵਿਅੰਗ :-ਗੰਨੇ ਚੂਪਣ ਨੂੰ ….., ਟੰਬੇ ਖਾਣ ਨੂੰ …..! ਪੜ੍ਹੋ ਪੂਰੀ ਖਬਰ:-

ਟਕਸਾਲੀਆਂ ਦੀ ਬੇਕਦਰੀ ਤੇ ਬਾਦਲਾਂ ਵਿਰੁੱਧ ਕਸਿਆ ਵਿਅੰਗ :-ਗੰਨੇ ਚੂਪਣ ਨੂੰ ….., ਟੰਬੇ ਖਾਣ ਨੂੰ …..! ਪੜ੍ਹੋ ਪੂਰੀ ਖਬਰ:-

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ): ਬਾਦਲ ਪਰਿਵਾਰ ਨੇ ਆਪਣੇ ਨਿੱਜੀ ਸਵਾਰਥਾਂ ਲਈ ਸਦਾ ਪੰਥ, ਪਾਰਟੀ ਤੇ ਪੰਜਾਬ ਨੂੰ ਵਰਤਿਆ ਹੈ।। ਅੱਜ ਜਦੋਂ ਇਨ੍ਹਾਂ ਦਾ ਸੱਚ ਸਾਹਮਣੇ ਆ ਗਿਆ ਹੈ ਤਾਂ ਇਹ ਭਗੌੜੇ ਹੋ ਗਏ।ਹਨ। ਵਿਧਾਨ ਸਭਾ ਜੋ ਇੱਕ ਪਵਿੱਤਰ ਸਦਨ ਹੈ, ਵਿੱਚ  ਅਕਾਲੀ ਦਲ ਸੱਚ ਦਾ ਸਾਹਮਣਾ ਕਰਨ ਤੋਂ ਭੱਜ ਗਿਆ ਜਿਸ ਨੂੰ ਕੁੱਲ ਦੁਨੀਆਂ ਨੇ ਟੀ. ਵੀ. ਉੱਤੇ ਸਿੱਧੇ ਪ੍ਰਸਾਰਣ ਰਾਹੀਂ ਦੇਖਿਆ। ਸਿੱਧੂ ਨੇ ਕਿਹਾ ਕਿ ਜਿਨ੍ਹਾਂ ਦੀ ਪੋਲ ਸਾਰਿਆਂ ਸਾਹਮਣੇ ਖੁਲ੍ਹ ਗਈ।ਅੱਜ ਉਹ ਕਿਹੜੇ ਮੂੰਹ ਨਾਲ ਪੋਲ ਖੋਲ੍ਹ ਰੈਲੀਆਂ ਦੀ ਗੱਲ ਕਰ ਰਹੇ ਹਨ।।
ਕੈਬਨਿਟ ਮੰਤਰੀ ਨੇ ਕਿਹਾ ਕਿ ਬਾਦਲਾਂ ਦੀ ਮਾੜੀ ਨੀਅਤ ਦਾ ਸਬੂਤ ਇਸ ਤੋਂ ਵੱਧ ਕੀ ਹੋਵੇਗਾ ਕਿ ਆਪਣੀ ਹੀ ਸਰਕਾਰ ਵੱਲੋਂ ਬਣਾਏ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵੀ ਲਾਗੂ ਨਹੀਂ ਕੀਤਾ। ਅੱਜ ਇਹ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਦੀ ਮੰਗ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਮੈਂ ਪੁੱਛਦਾ ਹਾਂ ਕਿ 2015 ਵਿੱਚ ਉਸ ਵੇਲੇ ਇਨ੍ਹਾਂ ਜ਼ੋਰਾ ਸਿੰਘ ਕਮਿਸ਼ਨ ਕਿਉਂ ਬਣਾਇਆ? ਡੇਢ ਸਾਲ ਅਕਾਲੀ ਸਰਕਾਰ ਨੇ ਕੁੱਝ ਨਹੀਂ ਕੀਤਾ ਅਤੇ ਸਾਡੀ ਸਰਕਾਰ ਨੇ ਸਵਾ ਸਾਲ ਦੇ ਅੰਦਰ 90 ਫ਼ੀ ਸਦੀ ਕੰਮ ਮੁਕੰਮਲ ਕਰ ਦਿੱਤਾ ਹੈ।।
ਸਿੱਧੂ ਨੇ ਕਿਹਾ ਕਿ ਅੱਜ ਬਾਦਲਾਂ ਕੋਲ ਜ਼ੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਕੋਈ ਜਵਾਬ ਹੁੰਦਾ ਤਾਂ ਅਕਾਲੀ ਵਿਧਾਨ ਸਭਾ ਵਿੱਚੋਂ ਕਿਉਂ ਭੱਜੇ ਅਤੇ ਹੁਣ ਵੀ ਜੇ ਕੋਈ ਤੋੜ ਹੈ ਤਾਂ ਬਾਦਲ ਪਰਿਵਾਰ ਖੁਦ ਕਿਉਂ ਨਹੀਂ ਸਾਹਮਣੇ ਆਉਂਦਾ,। ਟੀ.ਵੀ. ਉਪਰ ਬਹਿਸ ਲਈ ਮੈਂ ਖ਼ੁਦ ਸੱਦਾ ਦਿੰਦਾ ਹਾਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਬਾਦਲ ਪਰਿਵਾਰ ਨੂੰ ਜਦੋਂ ਕੋਈ ਮੂੰਹ ਨਹੀਂ ਲਾ ਰਿਹਾ ਅਤੇ ਸ਼ੋਸ਼ਲ ਮੀਡੀਆ ਉਪਰ ਲਾਹਣਤਾ ਪਾਈਆਂ ਜਾ ਰਹੀਆਂ ਹਨ ਤਾਂ ਇਨ੍ਹਾਂ ਨੂੰ ਆਪਣੀ ਗੱਲ ਰੱਖਣ ਲਈ ਟਕਸਾਲੀ ਅਕਾਲੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਉਹੀ ਗੱਲ ਹੋਈ। 'ਗੰਨੇ ਚੂਪਣ ਨੂੰ ਬਾਂਦਰੀ, ਟੰਬੇ ਖਾਣ ਨੂੰ ਰਿੱਛ' ਜਦੋਂ ਤਾਂ ਵਜ਼ੀਰੀਆਂ, ਅਹੁਦੇ ਦੇਣ ਦਾ ਵੇਲਾ ਆਉਂਦਾ ਹੈ ਤਾਂ ਇਹ ਬਾਦਲ ਨੂੰ ਆਪਣੇ ਪਰਿਵਾਰ ਯਾਦ ਆਉਂਦਾ ਹੈ ਅਤੇ ਜਦੋਂ ਹੁਣ ਬਾਦਲਾਂ ਵੱਲੋਂ ਕੀਤੇ ਦੁਸ਼ਕਰਮਾਂ ਕਰ ਕੇ ਲੋਕ ਇਨ੍ਹਾਂ ਦਾ ਬਾਈਕਾਟ ਕਰਦੇ ਹਨ ਤਾਂ ਇਨ੍ਹਾਂ ਨੂੰ ਟਕਸਾਲੀ ਅਕਾਲੀ ਯਾਦ ਆ ਰਹੇ ਹਨ।।
ਸਿੱਧੂ ਨੇ ਕਿਹਾ ਕਿ ਕੇਂਦਰ ਵਿੱਚ ਮੰਤਰੀ ਬਨਾਉਣਾ ਹੋਵੇ, ਕੋਈ ਵੱਡਾ ਅਹੁਦਾ ਜਾਂ ਸਰਕਾਰੀ ਵਿੱਚ ਵੱਡਾ ਮਹਿਕਮਾ ਦੇਣਾ ਹੋਵੇ, ਸਰਕਾਰੀ ਇਸ਼ਤਿਹਾਰ ਵਿੱਚ ਤਸਵੀਰ ਲਗਾਉਣੀ ਹੋਵੇ ਤਾਂ ਸਿਰਫ ਬਾਦਲ ਪਰਿਵਾਰ ਦੇ ਮੈਂਬਰ ਨੂੰ ਹੀ ਮੌਕਾ ਮਿਲਦਾ ਹੈ। ਹੁਣ ਜਦੋਂ ਢਾਲ ਬਨਾਉਣ ਦੀ ਵਾਰੀ ਆਈ ਤਾਂ ਟਕਸਾਲੀ ਆਗੂ ਮੂਹਰੇ ਕਰ ਦਿੱਤੇ।
ਮੰਤਰੀ ਨੇ ਕਿਹਾ ਕਿ ਬਾਦਲ ਪਰਿਵਾਰ ਤਾਂ ਬੇਅਦਬੀ ਦੀ ਘਟਨਾ ਵੇਲੇ ਨਿਰਦੋਸ਼ ਮਰੇ ਦੋ ਸਿੱਖ ਪਰਿਵਾਰਾਂ ਦੇ ਘਰ ਵੀ ਨਹੀਂ ਗਿਆ।ਇਨ੍ਹਾਂ ਨੇ ਤਾਂ ਕਦੇ ਕਿਸੇ ਦੀ ਸਾਰ ਨਹੀਂ ਲਈ।
ਟਕਸਾਲੀ ਅਕਾਲੀਆਂ ਨੇ ਵੀ ਜ਼ਮੀਰ ਦੀ ਆਵਾਜ਼ ਸੁਣਦਿਆਂ ਇੱਕ ਗੱਲ ਤਾਂ ਮੰਨੀ ਕਿ ਅਕਾਲੀ ਦਲ ਨੰ ਸਦਨ ਵਿੱਚੋਂ ਭੱਜਣਾ ਨਹੀਂ ਚਾਹੀਦਾ ਸੀ।। ਅੱਜ ਮੈਂ ਇਨ੍ਹਾਂ ਬਾਦਲਾਂ ਦੀ ਪੋਲ ਖੋਲ੍ਹਦਾਂ ਹਾਂ ਜਿਨ੍ਹਾਂ ਨੇ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਤੌਰ 'ਤੇ ਪੰਜਾਬ ਦਾ ਘਾਣ ਕੀਤਾ।
ਸਿਧੂ ਨੇ ਕਿਹਾ ਕਿ ਸਮਾਜਿਕ ਤੌਰ 'ਤੇ ਬਾਦਲਾਂ ਨੇ ਆਪਣੀ ਰਾਜਨੀਤੀ ਚਮਕਾਉਣ ਲਈ ਸਮਾਜ ਵਿੱਚ ਵੰਡੀਆਂ ਪਾਈਆਂ,। ਲੋਕਾਂ ਦੇ ਬਿਜ਼ਨਸ ਖੋਹੇ ਅਤੇ ਆਪਣੇ ਬਿਜ਼ਨਸ ਹਿੱਤਾਂ ਕਾਰਨ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ।  ਧਾਰਮਿਕ ਤੌਰ 'ਤੇ ਇਨ੍ਹਾਂ ਅਖੌਤੀ ਪੰਥ ਹਿਤੈਸ਼ੀਆ ਨੇ ਪੰਥ ਨੂੰ ਹੀ ਖੋਖਲਾ ਕਰ ਦਿੱਤਾ।। ਹੁਕਮਨਾਮਿਆਂ ਦੀ ਰਾਜਨੀਤੀ ਕਰਦਿਆਂ ਡੇਰਾ ਸਿਰਸਾ ਨੂੰ ਪਹਿਲਾਂ ਮਾਫੀ ਅਤੇ ਫੇਰ ਮਾਫ਼ੀਨਾਮਾ ਵਾਪਸ ਲੈਣ ਦਾ ਬੱਜਰ ਗੁਨਾਹ ਕੀਤਾ,। ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਪੰਥ ਦੇ ਨਾਮ 'ਤੇ ਰੋਟੀਆਂ ਸੇਕਨ ਵਾਲੀ ਅਕਾਲੀ ਸਰਕਾਰ ਨੇ ਬੇਗੁਨਾਹ ਸਿੱਖਾਂ ਉੱਤੇ ਤਸ਼ੱਦਦ ਢਾਹਿਆ।
ਉਨ੍ਹਾਂ ਖ਼ੁਲਾਸਾ ਕੀਤਾ ਕਿ ਮੁੰਬਈ ਵਿਖੇ ਡੇਰਾ ਸਿਰਸਾ ਨਾਲ ਸਮਝੌਤਾ ਕਰਦਿਆਂ 100 ਕਰੋੜ ਰੁਪਏ ਲਏ।। 2007 ਵਿੱਚ ਡੇਰਾ ਸਿਰਸਾ ਜਦੋਂ ਅਕਾਲੀ ਦਲ ਲਈ ਮਾਲਵੇ ਵਿੱਚ ਹਾਰ ਦਾ ਕਾਰਨ ਬਣਿਆ ਤਾਂ 2009 ਵਿੱਚ ਹਰਸਿਮਰਤ ਬਾਦਲ ਨੂੰ ਜਿਤਾਉਣ ਲਈ ਪੰਥਕ ਕਹਾਉਣ ਵਾਲੇ ਅਕਾਲੀਆਂ ਨੇ ਡੇਰਾ ਸਿਰਸਾ ਅੱਗੇ ਗੋਡੇ ਟੇਕੇ ਅਤੇ ਵੋਟਾਂ ਵਿੱਚ ਸਮਰਥਨ ਲਿਆ।।