• Home
  • ਧਾਰਾ-497 ਅਪਰਾਧ ਦੇ ਦਾਇਰੇ ਤੋਂ ਬਾਹਰ-ਵਿਆਹ ਤੋਂ ਬਾਅਦ ਔਰਤ ਦੇ ਦੂਜੇ ਮਰਦ ਨਾਲ ਸਬੰਧ ਅਪਰਾਧ ਨਹੀਂ : ਸੁਪਰੀਮ ਕੋਰਟ

ਧਾਰਾ-497 ਅਪਰਾਧ ਦੇ ਦਾਇਰੇ ਤੋਂ ਬਾਹਰ-ਵਿਆਹ ਤੋਂ ਬਾਅਦ ਔਰਤ ਦੇ ਦੂਜੇ ਮਰਦ ਨਾਲ ਸਬੰਧ ਅਪਰਾਧ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਸੁਪਰੀਮ ਕੋਰਟ ਨੇ ਇਕ ਮਹੱਤਵਪੂਰਨ ਫ਼ੈਸਲਾ ਸੁਣਾਉਦਿਆਂ ਕਿਹਾ ਹੈ ਕਿ ਪਤੀ ਪਤਨੀ ਦਾ ਮਾਲਕ ਨਹੀਂ। ਸੁਪਰੀਮ ਕੋਰਟ ਨੇ ਅਡਲਟਰੀ (ਵਿਆਹ ਤੋਂ ਬਾਅਦ ਕਿਸੇ ਹੋਰ ਵਿਅਕਤੀ ਨਾਲ ਸਬੰਧ) ਨੂੰ ਅਪਰਾਧ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।। ਪੰਜ ਜੱਜਾਂ ਦੀ ਬੈਂਚ 'ਚ ਸ਼ਾਮਲ ਚੀਫ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਏ.ਐਮ.ਖਾਨਵਿਲਕਰ ਨੇ ਆਈ.ਪੀ.ਸੀ. ਦੇ ਸੈਕਸ਼ਨ 497 ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕਰਨ ਦਾ ਆਦੇਸ਼ ਦਿੱਤਾ ਹੈ। ਚੀਫ ਜਸਟਿਸ ਖਾਨਵਿਲਕਰ ਨੇ ਆਪਣੇ ਫੈਸਲੇ 'ਚ ਕਿਹਾ ਕਿ ਨਾਜਾਇਜ਼ ਸਬੰਧ ਤਲਾਕ ਦਾ ਆਧਾਰ ਹੋ ਸਕਦਾ ਹੈ ਪਰ ਇਹ ਅਪਰਾਧ ਨਹੀਂ ਹੋਵੇਗਾ।
ਦਸ ਦਈਏ ਕਿ ਇਸ ਮਾਮਲੇ 'ਚ ਕੇਂਦਰ ਪਹਿਲਾਂ ਹੀ ਆਪਣਾ ਹਲਫਨਾਮਾ ਦਾਇਰ ਕਰ ਚੁੱਕੀ ਹੈ।। ਇਸ ਤੋਂ ਪਹਿਲਾਂ 8 ਅਗਸਤ ਨੂੰ ਹੋਈ ਸੁਣਵਾਈ ਦੇ ਬਾਅਦ ਸੁਪਰੀਮ ਕੋਰਟ ਦੀ ਸੰਵਿਧਾਨਿਕ ਬੈਂਚ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ 'ਚ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਅਡਲਟਰੀ ਅਪਰਾਧ ਹੈ ਅਤੇ ਇਸ ਨਾਲ ਪਰਿਵਾਰ ਅਤੇ ਵਿਆਹ ਤਬਾਹ ਹੁੰਦਾ ਹੈ।। ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਸੰਵਿਧਾਨਿਕ ਬੈਂਚ ਨੇ ਸੁਣਵਾਈ ਦੇ ਬਾਅਦ ਕਿਹਾ ਸੀ ਕਿ ਮਾਮਲੇ 'ਚ ਫੈਸਲਾ ਬਾਅਦ 'ਚ ਸੁਣਾਇਆ ਜਾਵੇਗਾ।
ਆਈ.ਪੀ.ਸੀ. ਦੀ ਧਾਰਾ-497 ਦੇ ਪ੍ਰਬੰਧ ਤਹਿਤ ਮਰਦਾਂ ਨੂੰ ਅਪਰਾਧੀ ਮੰਨਿਆ ਜਾਂਦਾ ਹੈ ਜਦਕਿ ਔਰਤਾਂ ਨੂੰ ਪੀੜਤ ਮੰਨਿਆ ਜਾਂਦਾ ਹੈ।। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਆਈ.ਪੀ.ਸੀ. ਧਾਰਾ-497 ਤਹਿਤ ਜੋ ਕਾਨੂੰਨੀ ਪ੍ਰਬੰਧ ਹੈ ਉਹ ਮਰਦਾਂ ਨਾਲ ਭੇਦਭਾਵ ਕਰਨ ਵਾਲਾ ਹੈ।
ਪਟੀਸ਼ਨ 'ਚ ਕਿਹਾ ਗਿਆ ਕਿ ਜੇਕਰ ਕੋਈ ਵਿਆਹੁਤਾ ਮਰਦ ਕਿਸੇ ਹੋਰ ਵਿਆਹੁਤਾ ਔਰਤ ਨਾਲ ਉਸ ਦੀ ਸਹਿਮਤੀ ਨਾਲ ਸੰਬੰਧ ਬਣਾਉਂਦਾ ਹੈ ਤਾਂ ਅਜਿਹੇ ਸਬੰਧ ਬਣਾਉਣ ਵਾਲੇ ਮਰਦ ਖਿਲਾਫ ਉਸ ਔਰਤ ਦਾ ਪਤੀ ਨਾਜਾਇਜ਼ ਸਬੰਧ ਦਾ ਕੇਸ ਦਰਜ ਕਰਵਾ ਸਕਦਾ ਹੈ ਪਰ ਸਬੰਧ ਬਣਾਉਣ ਵਾਲੀ ਔਰਤ ਖਿਲਾਫ ਮਾਮਲਾ ਦਰਜ ਕਰਨ ਦਾ ਪ੍ਰਬੰਧ ਨਹੀਂ ਹੈ ਜੋ ਭੇਦਭਾਵ ਵਾਲਾ ਹੈ।