• Home
  • ਜਬਰ-ਜਨਾਹ ਦੇ ਮੁਲਜ਼ਮ ਦੀ ਹੋਈ ਸ਼ਨਾਖਤੀ ਪਰੇਡ: ਜ਼ਿਲ੍ਹਾ ਪੁਲੀਸ ਮੁਖੀ

ਜਬਰ-ਜਨਾਹ ਦੇ ਮੁਲਜ਼ਮ ਦੀ ਹੋਈ ਸ਼ਨਾਖਤੀ ਪਰੇਡ: ਜ਼ਿਲ੍ਹਾ ਪੁਲੀਸ ਮੁਖੀ

ਐਸ.ਏ.ਐਸ. ਨਗਰ, 26 ਅਪ੍ਰੈਲ

ਥਾਣਾ ਸੋਹਾਣਾ ਅਧੀਨ ਪੈਂਦੇ ਖੇਤਰ ਵਿੱਚ ਕਾਲ ਸੈਂਟਰ ਦੀ ਮੁਲਾਜ਼ਮ ਨਾਲ ਹੋਏ ਜਬਰ-ਜਨਾਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਹੋ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਲੱਕੀ ਵਾਸੀ ਆਜ਼ਾਦ ਨਗਰ ਕਲੋਨੀ, ਬਲੌਂਗੀ ਵਜੋਂ ਹੋਈ ਹੈ। ਉਸ ਦੀ ਉਮਰ 32 ਸਾਲ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ 2013 ਤੋਂ ਪਹਿਲਾਂ ਬੱਦੀ ਵਿੱਚ ਆਪਣੇ ਪਿਤਾ ਨਾਲ ਢਾਬਾ ਚਲਾਉਂਦਾ ਸੀ, ਜਦੋਂ ਕਿ ਉਸ ਦਾ ਪਿਤਾ ਕੈਂਸਰ ਦਾ ਮਰੀਜ਼ ਹੈ। ਉਸ ਨੇ ਸਾਲ 2013 ਤੋਂ ਬਾਅਦ ਟੈਕਸੀਆਂ ਪਾਈਆਂ ਅਤੇ ਉਸ ਕੋਲ ਇੰਡੀਗੋ ਤੇ ਇਟੀਓਸ ਲੀਵਾ ਦੋ ਟੈਕਸੀਆਂ ਹਨ।

ਸ. ਭੁੱਲਰ ਨੇ ਦੱਸਿਆ ਕਿ ਮੁਲਜ਼ਮ ਦੀ ਅੱਜ ਸ਼ਨਾਖਤੀ ਪਰੇਡ ਹੋ ਗਈ ਹੈ, ਜਿਸ ਦੀ ਰਿਪੋਰਟ ਸੀਲਬੰਦ ਲਿਫਾਫੇ ਵਿੱਚ ਅਦਾਲਤ ਵਿੱਚ ਜਾਏਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਰਿਮਾਂਡ ਲਿਆ ਜਾਵੇਗਾ, ਜਿਸ ਮਗਰੋਂ ਉਸ ਤੋਂ ਅਗਲੇਰੀ ਪੁੱਛ-ਪੜਤਾਲ ਕੀਤੀ ਜਾਵੇਗੀ।