• Home
  • ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਸਮੇਂ ਚੱਲੀ ਗੋਲੀ, ਮਾਹੌਲ ਤਣਾਅਪੂਰਨ

ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਸਮੇਂ ਚੱਲੀ ਗੋਲੀ, ਮਾਹੌਲ ਤਣਾਅਪੂਰਨ

ਧਰਮਕੋਟ, (ਖ਼ਬਰ ਵਾਲੇ ਬਿਊਰੋ): ਧਰਮਕੋਟ ਵਿਖੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦੇ ਅਖ਼ੀਰਲੇ ਦਿਨ ਗੋਲੀ ਚੱਲਣ ਉਪਰੰਤ ਮਾਹੌਲ ਤਣਾਅਪੂਰਨ ਹੋ ਗਿਆ ਸੀ।। ਤਹਿਸੀਲ ਕੰਪਲੈਕਸ ਅੱਗੇ ਸਵੇਰ ਤੋਂ ਹੀ ਵੱਡੀ ਤਾਦਾਦ ਵਿਚ ਖੜੇ ਕਾਂਗਰਸੀ ਵਰਕਰਾਂ ਦੇ ਇਕੱਠ ਅਤੇ ਪੁਲਿਸ ਵਿਚਕਾਰ ਧਾਰਾ 144 ਲਗਾਉਣ ਉਪਰੰਤ ਝੜਪ ਹੋਣ ਦੀ ਖ਼ਬਰ ਮਿਲੀ ਹੈ। ਕਾਂਗਰਸੀ ਵਰਕਰਾਂ ਨੇ ਪੁਲਿਸ ਘੇਰੇ ਨੂੰ ਤੋੜ ਕੇ ਨਾਅਰੇਬਾਜ਼ੀ ਕੀਤੀ ਗਈ। ਦਸ ਦਈਏ ਕਿ ਅੱਜ ਨਾਮਜ਼ਦਗੀ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸੀ ਵਰਕਰ ਆਪਸ 'ਚ ਭਿੜ ਗਏ ਸਨ ਤੇ ਗੋਲੀ ਚੱਲਣ ਨਾਲ ਇਕ ਕਾਂਗਰਸੀ ਵਰਕਰ ਜ਼ਖ਼ਮੀ ਹੋ ਗਿਆ।। ਜ਼ਖ਼ਮੀ ਕਾਂਗਰਸੀ ਵਰਕਰ ਦੀ ਪਛਾਣ ਸਨੀ ਦਾਤੇਵਾਲ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।। ।