• Home
  • ਸੁਖਦੇਵ ਸਿੰਘ ਭੌਰ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ

ਸੁਖਦੇਵ ਸਿੰਘ ਭੌਰ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤੇ ਗਏ ਐਸ. ਜੀ. ਪੀ. ਸੀ. ਦੇ ਸਾਬਕਾ ਸਕੱਤਰ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਉੱਪ ਪ੍ਰਧਾਨ ਸੁਖਦੇਵ ਸਿੰਘ ਭੋਰ ਨੂੰ ਅੱਜ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿਤਾ ਹੈ।। ਸ਼ੁੱਕਰਵਾਰ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਲੋਕਾਂ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ 'ਚ ਸੁਖਦੇਵ ਸਿੰਘ ਭੋਰ ਖਿਲਾਫ ਮੋਰਚਾ ਖੋਲਿ•ਆ ਅਤੇ ਰੋਸ ਮਾਰਚ ਕੀਤਾ।। ਇਸ ਬਾਰੇ ਪਤਾ ਲੱਗਦੇ ਹੀ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ, ਪੁਲਿਸ ਮੁਖੀ ਦੀਪਕ ਹਿਲੋਰੀ, ਐੱਸ. ਪੀ. ਡੀ. ਬਲਰਾਜ ਸਿੰਘ ਅਤੇ ਹੋਰ ਅਧਿਕਾਰੀ ਮੌਕੇ 'ਤੇ ਪੁੱਜੇ ਸੀ ਤੇ ਅਧਿਕਾਰੀਆਂ ਨੇ ਲੋਕਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਸ਼ਾਮ ਨੂੰ ਹੀ ਪੁਲਸ ਨੇ ਮੋਹਾਲੀ ਨੇੜਿਉਂ ਭੋਰ ਨੂੰ ਗ੍ਰਿਫਤਾਰ ਕਰ ਲਿਆ ਸੀ।
ਜ਼ਿਕਰਯੋਗ ਹੈ ਕਿ ਭੌਰ ਨੇ ਸੰਤ ਰਾਮਾ ਨੰਦ ਵਿਰੁਧ ਕੋਈ ਫ਼ੇਸਬੁੱਕ ਪੋਸਟ ਪਾਈ ਸੀ ਜਿਸ ਕਾਰਨ ਦਲਿਤ ਸਮਾਜ ਭੜਕ ਗਿਆ। ਇਸ ਤੋਂ ਬਾਅਦ ਭੌਰ ਨੇ ਇਸ ਸਬੰਧੀ ਮੁਆਫ਼ੀ ਵੀ ਮੰਗ ਲਈ ਸੀ ਪਰ ਦਲਿਤ ਸੰਗਠਨ ਕਾਰਵਾਈ 'ਤੇ ਅੜੇ ਰਹੇ ਜਿਸ ਤੋਂ ਬਾਅਦ ਪੁਲਿਸ ਨੇ ਉਨ•ਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨਾਂ ਵਿਰੁਧ ਧਾਰਾ 295 ਏ ਤੇ 66 ਆਈ ਟੀ ਐਕਟ ਲਾ ਕੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਨਾਂ ਨੂੰ 14 ਦਿਨ ਦੇ ਜੁਡੀਸੀਅਲ ਰਿਮਾਂਡ 'ਤੇ ਭੇਜ ਦਿਤਾ।
ਦੂਜੇ ਪਾਸੇ ਭੌਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਥਕ ਧਿਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਉਨਾਂ ਦਾ ਮੰਨਣਾ ਹੈ ਕਿ ਭੌਰ ਬੇਅਦਬੀਆਂ ਦੇ ਮਾਮਲੇ 'ਚ ਬਾਦਲਾਂ ਵਿਰੁਧ ਬੋਲਦੇ ਆ ਰਹੇ ਹਨ ਜਿਸ ਦਾ ਖਮਿਆਜ਼ਾ ਉਨਾਂ ਨੂੰ ਭੁਗਤਣਾ ਪੈ ਗਿਆ ਹੈ।

ਮੇਰੇ ਵਿਰੁਧ ਦਰਜ ਮਾਮਲਾ ਰਾਜਨੀਤੀ ਨਾਲ ਪ੍ਰੇਰਿਤ: ਸੁਖਦੇਵ ਸਿੰਘ ਭੌਰ
ਸੁਖਦੇਵ ਸਿੰਘ ਭੌਰ ਨੇ ਅਦਾਲਤ ਨੂੰ ਪੇਸ਼ ਹੋਣ ਜਾਂਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨਾਂ ਵਿਰੁਧ ਦਰਜ ਮਾਮਲਾ ਰਾਜਨੀਤੀ ਨਾਲ ਪ੍ਰੇਰਿਤ ਹੈ।। ਉਨਾਂ ਨੇ ਕਿਹਾ ਕਿ ਉਹ ਕਿਸੇ ਵੀ ਜਾਤੀ ਅਤੇ ਧਰਮ ਖਿਲਾਫ ਨਹੀਂ ਹਨ। ਉਨਾਂ ਦਾ ਕਿਸੇ ਦੇ ਨਾਲ ਕੋਈ ਕਲੇਸ਼ ਨਹੀਂ ਹੈ। ਉਹ ਦੂਜੇ ਭਾਈਚਾਰੇ ਨਾਲ ਪਿਆਰ ਚਾਹੁੰਦੇ ਹਨ। ਉਨਾਂ ਨੇ ਕਿਹਾ ਕਿ ਆਪਣੇ ਇਲਾਕੇ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ ਹਨ।। ਇਸ ਤੋਂ ਇਲਾਵਾ ਉਨਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਇਸ ਭਾਸ਼ਣ 'ਚ ਕੀਤੀ ਗਈ ਟਿੱਪਣੀ ਲਈ ਫੇਸਬੁੱਕ 'ਤੇ ਮੁਆਫੀ ਮੰਗ ਚੁੱਕੇ ਹਨ।