• Home
  • ਪੰਜਾਬ ਦੇ ਮਸਲਿਆਂ ਬਾਰੇ ਫ਼ੈਸਲੇ ਲੈਣ ਲਈ ‘ਆਪ’ ਦੀ ਕੋਰ ਕਮੇਟੀ ਦਾ ਗਠਨ  

ਪੰਜਾਬ ਦੇ ਮਸਲਿਆਂ ਬਾਰੇ ਫ਼ੈਸਲੇ ਲੈਣ ਲਈ ‘ਆਪ’ ਦੀ ਕੋਰ ਕਮੇਟੀ ਦਾ ਗਠਨ  

ਚੰਡੀਗੜ (ਖ਼ਬਰ ਵਾਲੇ ਬਿਊਰੋ) : ਆਮ ਆਦਮੀ ਪਾਰਟੀ ਨੇ ਪੰਜਾਬ ਦੀ ਇਕਾਈ ਹੁਣ ਆਪਣੇ ਫੈਸਲੇ ਆਪ ਕਰਿਆ ਕਰੇਗੀ। ਇਸ ਸਬੰਧੀ ਪਾਰਟੀ ਨੇ ਕੋਰ ਕਮੇਟੀ ਦਾ ਗਠਨ ਕੀਤਾ ਹੈ ਤੇ ਇਹ ਕੋਰ ਕਮੇਟੀ ਹੀ ਪੰਜਾਬ ਦੇ ਸਾਰੇ ਮਾਮਲਿਆਂ 'ਤੇ ਫੈਸਲੇ ਲਿਆ ਕਰੇਗੀ। ਇਸ ਕਮੇਟੀ ਦੇ ਪ੍ਰਧਾਨ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਹੋਣਗੇ। ਇਸ ਗੱਲ ਦੀ ਜਾਣਕਾਰੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਚੰਡੀਗੜ 'ਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਮਾਨ ਨੇ ਦਸਿਆ ਕਿ ਹੁਣ ਸਾਰੇ ਵਿਧਾਇਕ ਤੇ ਪਾਰਟੀ ਦੇ ਸੀਨੀਅਰ ਆਗੂ ਪੰਜਾਬ ਦੇ ਮਸਲਿਆਂ ਬਾਰੇ ਪਹਿਲਾਂ ਆਪ ਵਿਚਾਰਿਆ ਕਰਨਗੇ ਤੇ ਜੇ ਲੋੜ ਪਵੇਗੀ ਤਾਂ ਹਾਈਕਮਾਨ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ।