• Home
  • ਭਾਰਤ-ਵੈਸਟਇੰਡੀਜ਼ ਟੀ-20 ਮੈਚ ਅੱਜ-ਸ਼ਾਮ 7 ਵਜੇ ਖੇਡਿਆ ਜਾਵੇਗਾ ਮੁਕਾਬਲਾ

ਭਾਰਤ-ਵੈਸਟਇੰਡੀਜ਼ ਟੀ-20 ਮੈਚ ਅੱਜ-ਸ਼ਾਮ 7 ਵਜੇ ਖੇਡਿਆ ਜਾਵੇਗਾ ਮੁਕਾਬਲਾ

ਲਖਨਊ : ਇਸ ਵੇਲੇ ਵੈਸਟਇੰਡੀਜ਼ ਦੀ ਕ੍ਰਿਕਟ ਟੀਮ ਭਾਰਤ ਦੇ ਦੌਰੇ 'ਤੇ ਹੈ। ਉਹ ਟੈਸਟ ਤੇ ਇੱਕ ਰੋਜ਼ਾ ਲੜੀਆਂ ਹਾਰ ਚੁੱਕੀ ਹੈ ਤੇ ਹੁਣ ਟੀ-20 ਲੜੀ ਜਿੱਤ ਕੇ ਆਪਣੀ ਇੱਜ਼ਤ ਬਚਾਉਣਾ ਚਾਹੇਗੀ। ਇਸ ਲੜੀ ਦਾ ਦੂਜਾ ਮੈਚ ਅੱਜ ਸ਼ਾਮ 7 ਵਜੇ ਤੋਂ ਲਖਨਊ ਦੇ ਇਕਾਨਾ ਅੰਤਰ ਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।
ਦੱਸ ਦਈਏ ਕਿ ਭਾਰਤ ਬੀਤੇ ਐਤਵਾਰ ਪਹਿਲਾ ਮੈਚ ਜਿੱਤ ਚੁੱਕਾ ਹੈ ਤੇ ਜੇਕਰ ਅੱਜ ਦਾ ਮੈਚ ਭਾਰਤੀ ਟੀਮ ਜਿੱਤ ਜਾਂਦੀ ਹੈ ਤਾਂ ਲੜੀ ਆਪਣੇ ਨਾਂ ਕਰ ਲਵੇਗੀ।
ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਦੀ ਗੈਰ ਹਾਜ਼ਰੀ 'ਚ ਭਾਰਤੀ ਟੀਮ ਕਮਜ਼ੋਰ ਨਜ਼ਰ ਆ ਰਹੀ ਹੈ। ਪਹਿਲੇ ਮੁਕਾਬਲੇ 'ਚ ਭਾਰਤ ਨੂੰ ਵੈਸਟਇੰਡੀਜ਼ ਵਲੋਂ ਦਿੱਤਾ ਮਹਿਜ਼ 110 ਦੌੜਾਂ ਦਾ ਟੀਚਾ ਵੀ ਪੂਰਾ ਕਰਨਾ ਔਖਾ ਹੋ ਗਿਆ ਸੀ। ਅੱਜ ਦੇਖਣਾ ਹੋਵੇਗਾ ਕਿ ਧੋਨੀ ਦੀ ਜਗਾ ਲੈਣ ਵਾਲਾ ਰਿਸ਼ਭ ਪੰਤ ਕੋਈ ਕਾਰਨਾਮਾ ਕਰਦਾ ਹੈ ਜਾਂ ਨਹੀਂ।