• Home
  • ਲਉ ਜੀ, ਹੁਣ ਅਨੂਪ ਜਲੋਟਾ ਜਾਣਗੇ ਬਿੱਗ ਬੌਸ ਦੇ ਘਰ ਤੋਂ ਬਾਹਰ!

ਲਉ ਜੀ, ਹੁਣ ਅਨੂਪ ਜਲੋਟਾ ਜਾਣਗੇ ਬਿੱਗ ਬੌਸ ਦੇ ਘਰ ਤੋਂ ਬਾਹਰ!

ਮੁੰਬਈ, (ਖ਼ਬਰ ਵਾਲੇ ਬਿਊਰੋ): ਬਿੱਗ ਬੌਸ ਦੇ ਸੈਟ 'ਤੇ ਕਾਫੀ ਸੁਰਖ਼ੀਆਂ ਬਟੋਰ ਚੁੱਕੇ ਅਨੂਪ ਜਲੋਟਾ ਹੁਣ ਇਸ ਘਰ 'ਚੋਂ ਬਾਹਰ ਜਾਣਗੇ। ਖ਼ਬਰ ਭਾਵੇਂ ਹੈਰਾਨ ਕਰਨ ਵਾਲੀ ਹੈ ਪਰ ਸੱਚ ਹੈ।
ਦਰਅਸਲ ਸ਼ੋਸ਼ਲ ਮੀਡੀਆ 'ਤੇ ਇੱਕ ਸਮਾਗਮ ਦਾ ਪੋਸਟਰ ਵਾਇਰਲ ਹੋ ਰਿਹਾ ਹੈ ਜੋ ਕਿ ਵਿਦੇਸ਼ 'ਚ ਆਯੋਜਿਤ ਹੋਣਾ ਹੈ ਤੇ ਅਨੂਪ ਜਲੋਟਾ ਇਸ ਫ਼ੰਕਸਨ 'ਚ ਹਿੱਸਾ ਲੈਣ ਵਾਲੇ ਹਨ ਜਿਸ ਕਾਰਨ ਜਲੋਟਾ ਨੂੰ ਬਿੱਗ ਬੌਸ ਦੇ ਘਰੋਂ ਜਾਣਾ ਪਵੇਗਾ।
ਜਾਣਕਾਰ ਇਹ ਵੀ ਦਸਦੇ ਹਨ ਕਿ ਇਸ ਘਰ 'ਚ ਰਹਿੰਦਿਆਂ ਅਨੂਪ ਜਲੋਟਾ ਤੇ ਜਸਲੀਨ ਵਿਚਕਾਰ ਤਰੇੜਾਂ ਆ ਗਈਆਂ ਹਨ। ਲਗਦਾ ਹੈ ਕਿ ਕੁਝ ਦਿਨ ਪਹਿਲਾਂ ਲੋਕਾਂ ਸਾਹਮਣੇ ਆਇਆ ਅਨੋਖਾ ਪਿਆਰ ਟੁੱਟਣ ਵਾਲਾ ਹੈ।
ਵਾਕਿਆ ਇਹ ਹੋਇਆ ਕਿ ਦੀਪਕਾ ਕੱਕੜ ਤੇ ਨੇਹਾ ਪੈਂਡਸੇ ਨੇ ਜਲੋਟਾ ਨੂੰ ਅਗ਼ਵਾ ਕਰ ਲਿਆ ਤੇ ਫਿਰ ਜਸਲੀਨ ਨੂੰ ਫੋਨ ਕੀਤਾ ਗਿਆ ਕਿ ਜੇਕਰ ਉਸ ਨੂੰ ਜਲੋਟਾ ਨਾਲ ਪਿਆਰ ਹੈ ਤਾਂ ਉਹ ਆਪਣੇ ਕੱਪੜੇ ਤੇ ਮੇਕਅੱਪ ਦਾ ਸਮਾਨ ਨਸ਼ਟ ਕਰ ਦੇਵੇ ਪਰ ਇਹ ਸੁਣ ਕੇ ਜਸਲੀਨ ਭੜਕ ਗਈ ਤੇ ਉਸ ਨੇ ਆਪਣਾ ਸਮਾਨ ਨਸ਼ਟ ਕਰਨ ਤੋਂ ਮਨਾ ਕਰ ਦਿੱਤਾ।
ਜਸਲੀਨ ਦੇ ਇਸ ਵਰਤਾਅ ਤੋਂ ਜਲੋਟਾ ਨੂੰ ਬਹੁਤ ਗੁੱਸਾ ਆਇਆ ਜਿਸ ਕਾਰਨ ਖ਼ਬਰਾਂ ਇਹ ਹਨ ਕਿ ਇਸ ਜੋੜੀ 'ਚ ਤਰੇੜਾਂ ਆ ਗਈਆਂ ਹਨ। ਇਹ ਮਨ ਮੋਟਾਪ ਉਸ ਵੇਲੇ ਵੀ ਸਾਹਮਣੇ ਆਇਆ ਜਦੋਂ ਸੋਮਵਾਰ ਦੇ ਐਪੀਸੋਡ 'ਚ ਦੋਹਾਂ ਵਿਚਕਾਰ ਜੰਮ ਕੇ ਤੂੰ-ਤੂੰ, ਮੈਂ-ਮੈਂ ਹੋਈ।