• Home
  • 543 ਕਰੋੜ ‘ਚ ਬਣੀ ਫਿਲਮ ‘ਚ ਹੋਈ ਪਹਿਲੀ ਵਾਰ 4ਡੀ ਸਾਊਂਡ ਤਕਨੀਕ ਦੀ ਵਰਤੋਂ-ਪੜੋ

543 ਕਰੋੜ ‘ਚ ਬਣੀ ਫਿਲਮ ‘ਚ ਹੋਈ ਪਹਿਲੀ ਵਾਰ 4ਡੀ ਸਾਊਂਡ ਤਕਨੀਕ ਦੀ ਵਰਤੋਂ-ਪੜੋ

ਮੁੰਬਈ : ਭਾਰਤੀ ਸਿਨੇਮੇ ਦਾ ਇਤਿਹਾਸ ਕਾਫੀ ਪੁਰਾਣਾ ਹੈ ਤੇ ਸਮੇਂ ਸਮੇਂ 'ਤੇ ਫਿਲਮਾਂ 'ਚ ਨਵੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕਰ ਕੇ ਦਰਸ਼ਕਾਂ ਨੂੰ ਆਪਣੇ ਵਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਹੁਣ ਫਿਲਮੀ ਜਗਤ 'ਚ ਇੰਨਾ ਮੁਕਾਬਲਾ ਹੋ ਗਿਆ ਕਿ ਫਿਲਮ ਨਿਰਮਾਤਾਵਾਂ ਨੂੰ ਪੈਸਾ ਪਾਣੀ ਵਾਂਗ ਵਹਾਉਣਾ ਪੈਂਦਾ ਹੈ ਤੇ ਨਵੀਆਂ ਨਵੀਆਂ ਤਕਨੀਕਾਂ ਦੀਆਂ ਸੰਭਾਵਨਾਵਾਂ ਤਲਾਸ਼ਣ ਦੀ ਲੋੜ ਪੈਂਦੀ ਹੈ।

ਹੁਣੇ ਹੁਣੇ ਫਿਲਮ '2.0' ਦਾ ਟ੍ਰੇਲਰ ਜਾਰੀ ਹੋਇਆ ਹੈ ਤੇ ਇਸ ਫਿਲਮ ਬਾਰੇ ਫਿਲਮ ਨਿਰਮਾਤਾਵਾਂ ਦਾ ਦਾਅਵਾ ਹੈ ਕਿ ਤਕਨੀਕ ਦੇ ਮਾਮਲੇ 'ਚ ਇਹ ਫਿਲਮ ਮੀਲ ਪੱਥਰ ਸਾਬਤ ਹੋਵੇਗੀ ਕਿਉਂਕਿ ਭਾਰਤੀ ਸਿਨੇਮਾ ਦੇ ਇਤਿਹਾਸ 'ਚ ਪਹਿਲੀ ਵਾਰ 4ਡੀ ਸਾਊਂਡ ਤਕਨੀਕ ਦੀ ਵਰਤੋਂ ਕੀਤੀ ਗਈ ਹੈ।
ਸ਼ੰਕਰ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਰੋਬਟ ਨੂੰ ਲੈ ਕੇ ਤਾਂ ਪਹਿਲਾਂ ਹੀ ਚਰਚਾ ਸ਼ੁਰੂ ਹੋ ਗਈ ਸੀ ਪਰ ਹੁਣ ਪਤਾ ਲੱਗਾ ਹੈ ਕਿ ਇਸ ਵਿੱਚ ਵਰਤੇ ਗਏ ਵੀਐਫਐਕਸ 'ਤੇ ਹੀ 75 ਮਿਲੀਅਨ ਡਾਲਰ ਦਾ ਖ਼ਰਚਾ ਆਇਆ ਹੈ। ਹੁਣ ਤਕ ਫਿਲਮ ਦੀ ਲਾਗਤ 543 ਕਰੋੜ ਰੁਪਏ ਤਕ ਪਹੁੰਚ ਗਈ ਹੈ। ਇਹ ਫਿਲਮ ਸਾਰੀਆਂ ਭਾਰਤੀ ਫਿਲਮਾਂ ਨਾਲੋਂ ਮਹਿੰਗੀ ਹੈ ਤੇ ਪਹਿਲੀ ਵਾਰ ਇਸ ਨੂੰ ਤਾਮਿਲ ਤੇ ਹਿੰਦੀ ਵਿਚ ਰੀਲੀਜ਼ ਕੀਤਾ ਜਾਵੇਗਾ ਤੇ ਬਾਅਦ 'ਚ 10 ਹੋਰ ਭਾਰਤੀ ਭਾਸ਼ਾਵਾਂ 'ਚ ਡਬਿੰਗ ਕੀਤੀ ਜਾਵੇਗੀ।