• Home
  • ਗੈਂਗਸਟਰਾਂ ਦੇ ਹੌਸਲੇ ਬੁਲੰਦ :- ਨਾਭਾ ਜੇਲ ਤੋਂ ਪੇਸ਼ੀ ਲਈ ਲਿਆਂਦੇ ਕੈਦੀ ਨੂੰ ਪੁਲਸ ਪਾਰਟੀ ਤੇ ਹਮਲਾ ਕਰਕੇ ਛੁਡਾਇਆ -ਹੌਲਦਾਰ ਜ਼ਖਮੀ

ਗੈਂਗਸਟਰਾਂ ਦੇ ਹੌਸਲੇ ਬੁਲੰਦ :- ਨਾਭਾ ਜੇਲ ਤੋਂ ਪੇਸ਼ੀ ਲਈ ਲਿਆਂਦੇ ਕੈਦੀ ਨੂੰ ਪੁਲਸ ਪਾਰਟੀ ਤੇ ਹਮਲਾ ਕਰਕੇ ਛੁਡਾਇਆ -ਹੌਲਦਾਰ ਜ਼ਖਮੀ

ਫਿਰੋਜ਼ਪੁਰ (ਖ਼ਬਰ ਵਾਲੇ ਬਿਊਰੋ )-ਪੁਲਸ ਵੱਲੋਂ ਵੱਡੇ ਪੱਧਰ ਤੇ ਗੈਂਗਸਟਰਾਂ ਦੇ ਖਾਤਮੇ ਲਈ ਭਾਵੇਂ ਕੈਪਟਨ ਸਰਕਾਰ ਦੇ ਹੁਕਮਾਂ ਤੇ ਮੁਹਿੰਮ ਵਿੱਢੀ ਹੈ, ਪਰ ਗੈਂਗਸਟਰਾਂ ਦੇ ਹੌਂਸਲੇ ਅਜੇ ਤੱਕ ਬੁਲੰਦ ਹਨ ।

ਅੱਜ ਬਾਅਦ ਦੁਪਹਿਰ ਨਸ਼ਿਆਂ ਦੀ ਤਸਕਰੀ ਚ ਨਾਭਾ ਜੇਲ ਚ ਪਿਛਲੇ ਤਿੰਨ ਸਾਲਾਂ ਤੋਂ ਬੰਦ  ਫਿਰੋਜ਼ਪੁਰ ਜ਼ਿਲੇ ਦੇ ਇੱਕ ਸਮੱਗਲਰ ਜਿਸ ਨੂੰ ਪੁਲਸ ਪਾਰਟੀ ਫਿਰੋਜ਼ਪੁਰ ਦੀ ਅਦਾਲਤ ਚੋਂ ਪੇਸ਼ ਕਰਕੇ ਵਾਪਸ ਲਿਜਾਂਦਿਆਂ ਸਮੇਂ ਘੱਲ ਖੁਰਦ ਦੀਆਂ ਨਹਿਰਾਂ ਤੇ ਇੱਕ ਢਾਬੇ ਉਪਰ ਰੋਟੀ ਖਾਣ ਲੱਗੇ ਸਨ ,ਤਾਂ ਇੱਕ ਕਾਰ ਚ ਚਾਰ -ਪੰਜ ਵਿਅਕਤੀ ਸਵਾਰ ਸਨ ਨੇ ਪੁਲਸ ਪਾਰਟੀ ਤੇ ਗੋਲੀ ਚਲਾ ਦਿੱਤੀ ਤੇ ਸਮੱਗਲਰ ਕੈਦੀ ਨੂੰ ਛੁਡਾ ਕੇ ਫ਼ਰਾਰ ਹੋ ਗਏ ਹਨ ।

ਹਥਿਆਰਬੰਦ ਗੈਂਗਸਟਰਾਂ ਵੱਲੋਂ ਚਲਾਈਆਂ ਗਈਆਂ ਦੋ ਗੋਲੀਆਂ ਪੰਜਾਬ ਪੁਲਸ ਦੇ ਹੌਲਦਾਰ ਦੇ ਲੱਤ ਵਿੱਚ ਲੱਗਣ ਕਾਰਨ ਉਸ ਦੀ ਲੱਤ ਟੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਜ਼ਖ਼ਮੀ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ।

ਸੂਤਰਾਂ ਅਨੁਸਾਰ ਜਿਸ ਕੈਦੀ ਨੂੰ ਨਾਭਾ ਜੇਲ੍ਹ ਚੋਂ ਪੇਸ਼ੀ ਲਈ ਫਿਰੋਜ਼ਪੁਰ ਲਿਆਂਦਾ ਗਿਆ ਸੀ ,ਉਸ ਵਿਰੁੱਧ ਕਈ ਅਪਰਾਧਿਕ ਤੇ ਨਸ਼ਿਆਂ ਦੀ ਤਸਕਰੀ ਦੇ ਮੁਕੱਦਮੇ ਦਰਜ ਹਨ।