• Home
  • ਮੁੱਖ ਮੰਤਰੀ ਦੀ ਖ਼ਾਸ ਮੰਤਰੀਆਂ ਨਾਲ ਖ਼ਾਸ ਮੀਟਿੰਗ

ਮੁੱਖ ਮੰਤਰੀ ਦੀ ਖ਼ਾਸ ਮੰਤਰੀਆਂ ਨਾਲ ਖ਼ਾਸ ਮੀਟਿੰਗ

ਚੰਡੀਗੜ, (ਖ਼ਬਰ ਵਾਲੇ ਬਿਊਰੋ)।: ਪੰਜਾਬ ਕੈਬਨਿਟ ਮੀਟਿੰਗ ਦੇ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਸਕੱਤਰੇਤ ਵਿਖੇ ਹੀ ਲਗਭਗ ਪੌਣਾ ਘੰਟਾ ਤੋਂ ਜਿਆਦਾ ਸਮਾਂ ਬੈਠੇ ਰਹੇ। ਜਦ ਕਿ ਕਈ ਕੈਬਨਿਟ ਮੰਤਰੀ ਵੀ ਜਾ ਚੁੱਕੇ ਸਨ ,ਪਰ ਅਮਰਿੰਦਰ ਸਿੰਘ ਦੀ ਖ਼ਾਸ ਮੀਟਿੰਗ ਅੱਜੇ ਵੀ ਜਾਰੀ ਸੀ।

ਇਸ ਮੀਟਿੰਗ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਣੇ 2 ਹੋਰ ਮੰਤਰੀ ਸ਼ਾਮਲ ਸਨ। ਹਾਲਾਂਕਿ 2-3 ਮੰਤਰੀ ਹੋਰ ਰੁਕੇ ਸਨ ਪਰ ਉਨ•ਾਂ ਨੇ ਵਖਰੇ ਤੌਰ 'ਤੇ ਮੁੱਖ ਮੰਤਰੀ ਨਾਲ ਆਪਣੀ ਗੱਲਬਾਤ ਕਰਨ ਤੋਂ ਬਾਅਦ ਮੀਟਿੰਗ ਹਾਲ ਵਿੱਚੋਂ ਹੀ ਰਵਾਨਗੀ ਪਾ ਲਈ। ਇਸ ਸਮੇਂ ਲਗਭਗ 4 ਮੰਤਰੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਹੀ ਮੀਟਿੰਗ ਕਰਦੇ ਰਹੇ।

ਇਸ ਮੀਟਿੰਗ ਬਾਰੇ ਕੋਈ ਜ਼ਿਆਦਾ ਖ਼ੁਲਾਸੇ ਤਾਂ ਨਹੀਂ ਹੋ ਪਾਏ ਹਨ ਕਿ ਆਖ਼ਰਕਾਰ ਕਿਹੜੇ ਮੁੱਦੇ 'ਤੇ ਚਰਚਾ ਹੋਈ ਹੈ ਪਰ ਇਹ ਖ਼ਾਸ ਮੀਟਿੰਗ ਸਕੱਤਰੇਤ ਵਿਖੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।