• Home
  • ਐੱਸ ਐੱਚ ਓ ਸਸਪੈਂਡ ..!

ਐੱਸ ਐੱਚ ਓ ਸਸਪੈਂਡ ..!

ਚੰਡੀਗੜ੍ਹ ,(ਖਬਰ ਵਾਲੇ ਬਿਊਰੋ) -ਪੁਲਿਸ ਜ਼ਿਲ੍ਹਾ ਮੁਹਾਲੀ ਅਧੀਨ ਪੈਂਦੇ ਥਾਣਾ ਜ਼ੀਰਕਪੁਰ ਦੇ ਐਸਐਚਓ ਇੰਸਪੈਕਟਰ ਪਵਨ ਕੁਮਾਰ ਨੂੰ  ਜ਼ਿਲ੍ਹਾ ਮੁਖੀ ਵੱਲੋਂ ਸਸਪੈਂਡ  ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ ।

ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਐਸਐਚਓ ਪਵਨ ਕੁਮਾਰ ਵਿਰੁੱਧ ਦੋਸ਼ਾਂ ਦੀ ਪੜਤਾਲ ਆਈਪੀਐੱਸ ਅਧਿਕਾਰੀ ਸ੍ਰੀ  ਹਰਮਨ ਹੰਸ ਜਿਹੜੇ ਕਿ ਏਐੱਸਪੀ ਡੇਰਾ ਬੱਸੀ ਲੱਗੇ ਹੋਏ ਹਨ, ਪਾਸ ਸੀ । ਇਹ ਵੀ ਦੱਸਣਯੋਗ ਹੈ ਕਿ ਇੱਕ ਮਹੀਨਾ ਪਹਿਲਾਂ ਐੱਸ ਐੱਚ ਓ ਦਾ ਗੰਨਮੈਨ ਵੀ ਜ਼ਿਲ੍ਹਾ ਮੁਖੀ ਵੱਲੋਂ ਸਸਪੈਂਡ ਕੀਤਾ ਗਿਆ ਹੈ ।