• Home
  • ਬਿਹਾਰ ‘ਚ ਬੈਲਟ ਵਾਲਿਆਂ ਵਿਰੁਧ ਵੱਡੀ ਕਾਰਵਾਈ-175 ਪੁਲਿਸ ਮੁਲਾਜ਼ਮ ਬਰਖ਼ਾਸਤ

ਬਿਹਾਰ ‘ਚ ਬੈਲਟ ਵਾਲਿਆਂ ਵਿਰੁਧ ਵੱਡੀ ਕਾਰਵਾਈ-175 ਪੁਲਿਸ ਮੁਲਾਜ਼ਮ ਬਰਖ਼ਾਸਤ

ਪਟਨਾ : ਬੀਤੇ ਦਿਨੀਂ ਪੁਲਿਸ ਲਾਈਨ ਵਿਖੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ ਤੋਂ ਬਾਅਦ ਭੰਨ ਤੋੜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁਧ ਪੁਲਿਸ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ 175 ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ ਜਿਨਾਂ ਵਿੱਚ 77 ਮਹਿਲਾਵਾਂ ਵੀ ਸ਼ਾਮਲ ਹਨ। ਮਹਿਲਾ ਕਰਮਚਾਰੀ ਦੀ ਮੌਤ ਤੋਂ ਬਾਅਦ ਇਨਾਂ ਰੰਗਰੂਟਾਂ ਨੇ ਲਾ ਸਿਰਫ਼ ਭੰਨ ਤੋੜ ਹੀ ਕੀਤੀ ਸੀ ਸਗੋਂ ਕਈ ਸੀਨੀਅਰ ਪੁਲਿਸ ਅਫਸਰਾਂ 'ਤੇ ਹਮਲਾ ਵੀ ਕੀਤਾ ਸੀ।
ਬਿਹਾਰ ਪੁਲਿਸ ਦੇ ਅਧਿਕਾਰੀ ਇਨਾਂ ਪੁਲਿਸ ਮੁਲਾਜ਼ਮਾਂ ਦੀ ਗ੍ਰਿਫਤਾਰੀ ਲਈ ਅਦਾਲਤ ਵੀ ਜਾਣ ਨੂੰ ਤਿਆਰ ਬੈਠੇ ਹਨ ਤੇ ਜੇਕਰ ਅਦਾਲਤ ਨੇ ਇਨਾਂ ਦੀ ਭੰਨ ਤੋੜ ਨੂੰ ਦੰਗਾ ਫੈਲਾਉਣਾ ਮੰਨ ਲਿਆ ਤਾਂ ਇਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ।