• Home
  • ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਦਾ ਵੱਡਾ ਹੱਲਾ :-7 ਫਰਵਰੀ ਨੂੰ ਹੋਵੇਗੀ ਕਲਮਛੋੜ ਹੜਤਾਲ

ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਦਾ ਵੱਡਾ ਹੱਲਾ :-7 ਫਰਵਰੀ ਨੂੰ ਹੋਵੇਗੀ ਕਲਮਛੋੜ ਹੜਤਾਲ

 ਚੰਡੀਗੜ੍ਹ :-ਪੰਜਾਬ ਸਿਵਲ ਸਕੱਤਰੇਤ ਯੂਨੀਅਨ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਵੱਡਾ ਹੱਲਾ ਬੋਲਿਆ ਜਾ ਰਿਹਾ ਹੈ ।ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਿਵਲ ਸਕੱਤਰ ਦੇ ਆਲੇ ਦੁਆਲੇ ਬੈਨਰ ਲਗਾ ਕੇ ਕੱਲ੍ਹ 7 ਫਰਵਰੀ ਨੂੰ ਕਲਮਛੋੜ ਹੜਤਾਲ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ ।  ਦੱਸਿਆ ਜਾ ਰਿਹੈ ਕਿ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਡੀ ਏ ਤੇ ਹੋਰ ਭਤਿਆਂ ਤੋਂ ਇਲਾਵਾ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਵਾਉਣ ਲਈ ਇਹ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ ਅਤੇ ਨਾਲ ਹੀ ਸਿਵਲ ਸਕੱਤਰੇਤ ਵਿਖੇ ਜਨਰਲ ਐਡਮਨਿਸਟਰੇਸ਼ਨ ਦੇ ਪ੍ਰਿੰਸੀਪਲ ਸਕੱਤਰ ਜਸਪਾਲ ਸਿੰਘ ਦੇ ਮੁਲਾਜ਼ਮਾਂ ਪ੍ਰਤੀ ਮਾੜੇ ਰਵੱਈਏ ਪ੍ਰਤੀ ਵੀ ਮੁਲਾਜ਼ਮਾਂ ਚ ਭਾਰੀ ਰੋਸ ਹੈ ।