• Home
  • ਸੰਸਥਾਵਾਂ ਨੌਵੀਂ ਤੇ ਗਿਆਰ੍ਹਵੀਂ ਦਾ ਨਤੀਜਾ ਅੱਪਡੇਟ ਕਰਨ -ਸਕੱਤਰ

ਸੰਸਥਾਵਾਂ ਨੌਵੀਂ ਤੇ ਗਿਆਰ੍ਹਵੀਂ ਦਾ ਨਤੀਜਾ ਅੱਪਡੇਟ ਕਰਨ -ਸਕੱਤਰ

*   ਕੇਵਲ ਬੋਰਡ ਦੀ ਵੈੱਬ-ਸਾਈਟ ਤੋਂ ਡਾਉਨਲੋਡ ਟਰਾਂਸਫ਼ਰ ਸਰਟੀਫਿਕੇਟ ਹੀ ਹੋਣਗੇ ਮੰਨਣਯੋਗ

ਐੱਸ.ਏ.ਐੱਸ. ਨਗਰ, 4 ਅਪ੍ਰੈਲ:ਸਿੱਖਿਆ ਬੋਰਡ ਵੱਲੋਂ ਪੰਜਾਬ ਰਾਜ ਦੇ ਸਮੂਹ ਸਕੂਲ ਮੁਖੀਆਂ ਨੂੰ ਸਾਲ 2018-19 ਲਈ ਨੌਵੀਂ ਤੇ ਗਿਆਰ੍ਹਵੀਂ ਜਮਾਤ ਦਾ ਨਤੀਜਾ ਆਪਣੇ ਪੱਧਰ ਤੇ 5 ਅਪ੍ਰੈਲ 2019 ਤੋਂ 30 ਅਪ੍ਰੈਲ 2019 ਤੱਕ ਆਨਲਾਈਨ ਅੱਪਡੇਟ ਕਰਨ ਲਈ ਕਿਹਾ ਗਿਆ ਹੈ|
ਡੀ.ਜੀ.ਐਸ.ਈ.-ਕਮ-ਸਕੱਤਰ ਸ਼੍ਰੀ ਮੁਹੰਮਦ ਤਈਅਬ ਵੱਲੋਂ ਪੰਜਾਬ ਰਾਜ ਦੇ ਬੋਰਡ ਨਾਲ ਸਬੰਧਤ ਸਮੂਹ ਸਕੂਲ ਮੁਖੀਆ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀਆਂ ਸੰਸਥਾਵਾਂ ਦੇ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਆਪਣੇ ਪੱਧਰ ਤੇ 5 ਅਪ੍ਰੈਲ ਤੋਂ 30 ਅਪ੍ਰੈਲ ਤੱਕ ਆਨਲਾਈਨ ਅੱਪਡੇਟ ਕਰਨ| ਮੀਡੀਆ ਨਾਲ ਸਾਂਝੀ ਕੀਤੀ ਜਾਣਕਾਰੀ ਵਿੱਚ ਸ਼੍ਰੀ ਤਈਅਬ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੰਜਾਬ ਰਾਜ ਦੀਆਂ ਬੋਰਡ ਨਾਲ ਸਬੰਧਤ ਸਮੂਹ ਸੰਸਥਾਵਾਂ ਦੇ ਜਿਹੜੇ ਵਿਦਿਆਰਥੀ ਨੌਵੀਂ ਜਾਂ ਗਿਆਰ੍ਹਵੀਂ ਜਮਾਤ ਪਾਸ ਕਰਕੇ ਕਿਸੇ ਹੋਰ ਸਕੂਲ ਵਿੱਚ ਦਾਖਲਾ ਲੈਂਦੇ ਹਨ, ਉਨ੍ਹਾਂ ਦਾ ਟਰਾਂਸਫ਼ਰ ਸਰਟੀਫ਼ਿਕੇਟ ਵੀ ਸੰਸਥਾਵਾਂ ਆਪਣੇ ਪੱਧਰ ਤੇ 5 ਅਪ੍ਰੈਲ ਤੋਂ ਦਾਖਲਾ ਸ਼ਡਿਊਲ ਦੀਆਂ ਮਿਤੀਆਂ ਤੱਕ ਆਨਲਾਈਨ ਜਨਰੇਟ ਕਰ ਸਕਦੀਆਂ ਹਨ| 
ਬੋਰਡ ਸਕੱਤਰ ਨੇ ਸਪਸ਼ਟ ਕੀਤਾ ਕਿ ਕਿਸੇ ਦੂਸਰੇ ਸਕੂਲ ਵਿੱਚ ਦਾਖਲੇ ਲਈ ਕੇਵਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਟਰਾਂਸਫ਼ਰ ਸਰਟੀਫਿਕੇਟ ਹੀ ਮੰਨਣਯੋਗ ਹੋਵੇਗਾ|