• Home
  • ਕਿਸਾਨਾਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ-ਕਿਹਾ, ਮੁਆਵਜ਼ਾ ਦਿਉ, ਨਹੀਂ ਤਾਂ ਪਰਾਲੀ ਸਾੜਾਂਗੇ

ਕਿਸਾਨਾਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ-ਕਿਹਾ, ਮੁਆਵਜ਼ਾ ਦਿਉ, ਨਹੀਂ ਤਾਂ ਪਰਾਲੀ ਸਾੜਾਂਗੇ

ਮੋਹਾਲੀ, (ਖ਼ਬਰ ਵਾਲੇ ਬਿਊਰੋ) : ਪੰਜਾਬ ਭਰ ਦੇ ਕਿਸਾਨਾਂ ਨੇ ਅੱਜ ਇਕ ਤਰਾਂ ਦਾ ਸ਼ਕਤੀ ਪ੍ਰਦਰਸ਼ਨ ਕੀਤਾ। ਭਾਰਤੀ ਕਿਸਾਨ ਯੂਨੀਅਨ ਵਲੋਂ ਅੱਜ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਪਰਾਲੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਸੂਬੇ ਦੇ ਕੋਨੇ ਕੋਨੇ 'ਚੋਂ ਵੱਡੀ ਗਿਣਤੀ 'ਚ ਆਏ ਕਿਸਾਨ ਅੱਜ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਇਕੱਠੇ ਹੋਏ ਤੇ। ਉਸ ਤੋਂ ਬਾਅਦ ਪਰਾਲੀ ਦੀਆਂ ਪੰਡਾਂ ਲੈ ਕੇ ਉਹ ਚੰਡੀਗੜ ਵੱਲ ਵਧੇ, ਜਿੱਥੇ ਚੰਡੀਗੜ-ਮੋਹਾਲੀ ਦੀ ਹੱਦ 'ਤੇ ਪੁਲਿਸ ਨੇ ਉਨਾਂ ਨੂੰ ਰੋਕ ਲਿਆ।
ਕਿਸਾਨਾਂ ਨੇ ਇੱਥੇ ਹੀ ਸੜਕ 'ਤੇ ਧਰਨਾ ਲਾ ਦਿੱਤਾ ਅਤੇ ਸਰਕਾਰ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਗੁਸਾਏ ਕਿਸਾਨਾਂ ਨੇ ਬਾਅਦ ਵਿੱਚ ਕਿਸਾਨਾਂ ਨੇ ਆਪਣੇ ਨਾਲ ਲਿਆਂਦੀ ਹੋਈ ਪਰਾਲੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।
ਕਿਸਾਨਾਂ ਦੀ ਮੰਗ ਹੈ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਪਰਾਲੀ ਦੀ ਰਹਿੰਦ-ਖੂੰਹਦ ਖੇਤਾਂ 'ਚ ਨਾ ਸਾੜਨ ਤਾਂ 300 ਪ੍ਰਤੀ ਕੁਇੰਟਲ ਉਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।। ਕਿਸਾਨਾਂ ਦੀ ਦੂਜੀ ਮੰਗ ਇਹ ਹੈ ਕਿ ਸਵਾਮੀਨਾਥਨ ਰਿਪੋਰਟ ਇੰਨ-ਬਿੰਨ ਲਾਗੂ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਉਨਾਂ ਅਵਾਰਾ ਪਸ਼ੂਆਂ ਤੋਂ ਬਚਾਇਆ ਜਾਵੇ, ਜਿਹੜੇ ਉਨਾਂ ਦੀਆਂ ਫਸਲਾਂ ਨੂੰ ਬਰਬਾਦ ਕਰਦੇ ਹਨ।
ਜ਼ਿਕਰਯੋਗ ਹੈ ਕਿ ਕਿਸਾਨਾਂ ਦਾ ਸਭ ਤੋਂ ਵੱਡਾ ਡਰ ਇਹ ਹੈ ਕਿ ਜੇਕਰ ਪਰਾਲੀ ਜ਼ਿਆਦਾ ਸਮਾਂ ਪਈ ਰਹੇਗੀ ਤਾਂ ਸਿਊਂਕ ਤੇ ਚੂਹੇ ਪੈਦਾ ਹੋ ਕੇ ਨੇੜਲੀਆਂ ਫ਼ਸਲਾਂ ਨੂੰ ਵੀ ਬਰਬਦ ਕਰਨਗੇ ਇਸ ਕਿਸਾਨਾਂ ਦੀ ਦਲੀਲ ਹੈ ਕਿ ਉਹ ਪਰਾਲੀ ਨੂੰ ਖ਼ਤਮ ਤਾਂ ਖ਼ੁਦ ਹੀ ਕਰ ਦੇਣਗੇ ਪਰ ਪਹਿਲਾਂ ਉਸ ਉਪਰ ਆਉਂਦਾ ਖ਼ਰਚ ਸਰਕਾਰ ਦੇਵੇ।