• Home
  • ਏਅਰਪੋਰਟ ਅਥਾਰਟੀ ਦੀ ਲਪੇਟ ‘ਚ ਆਇਆ ਧੋਖੇਬਾਜ਼ ਐਨ.ਆਰ.ਆਈ ਲਾੜਾ, ਪੰਜਾਬ ਪੁਲਿਸ ਨੂੰ ਸੌਂਪਿਆ

ਏਅਰਪੋਰਟ ਅਥਾਰਟੀ ਦੀ ਲਪੇਟ ‘ਚ ਆਇਆ ਧੋਖੇਬਾਜ਼ ਐਨ.ਆਰ.ਆਈ ਲਾੜਾ, ਪੰਜਾਬ ਪੁਲਿਸ ਨੂੰ ਸੌਂਪਿਆ

ਨਵੀਂ ਦਿੱਲੀ (ਖ਼ਬਰ ਵਾਲੇ ਬਿਊਰੋ) : ਵਿਆਹ ਤੋਂ ਬਾਅਦ ਆਪਣੀਆਂ ਪਤਨੀਆਂ ਨੂੰ ਭਾਰਤ ਦੀ ਧਰਤੀ 'ਤੇ ਛੱਡ ਕੇ ਵਿਦੇਸ਼ਾਂ ਨੂੰ ਉਡਾਰੀ ਮਾਰ ਜਾਣ ਵਾਲੇ ਧੋਖੇਬਾਜ਼ ਲਾੜਿਆਂ ਦੀ ਹੁਣ ਖੈਰ ਨਹੀਂ ਹੈ। ਚੰਡੀਗੜ ਪਾਸਪੋਰਟ ਦਫ਼ਤਰ ਨੇ ਪਿਛਲੇ ਮਹੀਨੇ ਅਜਿਹੇ ਵਿਅਕਤੀਆਂ ਦੇ ਪਾਸਪੋਰਟ ਰੱਦ ਕੀਤੇ ਸੀ ਤੇ ਹੁਣ ਵੀ ਕਾਰਵਾਈ ਜਾਰੀ ਹੈ। ਅਜਿਹੇ ਹੀ ਜਾਲ 'ਚ ਫਸਿਆ ਹੈ ਇਕ ਗੁਰਮੀਤ ਸਿੰਘ ਨਾਂ ਦਾ ਲਾੜਾ। ਆਪਣੀ ਪਤਨੀ ਨੂੰ ਧੋਖਾ ਦੇ ਕੇ ਵਿਦੇਸ਼ ਦਾ ਜਹਾਜ਼ ਫੜਨ ਜਾ ਰਹੇ ਐੱਨ. ਆਰ. ਆਈ. ਗੁਰਮੀਤ ਸਿੰਘ ਨੂੰ ਦਿੱਲੀ ਏਅਰੋਪਰਟ ਤੋਂ ਸੋਮਵਾਰ ਨੂੰ ਕਾਬੂ ਕਰ ਲਿਆ ਗਿਆ ਅਤੇ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਨ. ਆਰ. ਆਈ. ਗੁਰਮੀਤ ਸਿੰਘ ਦੀ ਪਤਨੀ ਪ੍ਰਿਤਪਾਲ ਕੌਰ ਨੇ ਦੱਸਿਆ ਕਿ ਸਾਲ 2011 'ਚ ਉਸ ਦਾ ਵਿਆਹ ਗੁਰਮੀਤ ਸਿੰਘ ਨਾਲ ਹੋਇਆ ਸੀ, ਜੋ ਕਿ ਜਰਮਨੀ 'ਚ ਸ਼ੈੱਫ ਦੇ ਤੌਰ 'ਤੇ ਕੰਮ ਕਰਦਾ ਹੈ।।

ਵਿਆਹ ਦੇ ਕਰੀਬ ਇਕ ਮਹੀਨੇ ਬਾਅਦ ਗੁਰਮੀਤ ਜਰਮਨੀ ਚਲਾ ਗਿਆ ਅਤੇ ਫਿਰ ਭਾਰਤ ਆਉਂਦਾ-ਜਾਂਦਾ ਰਿਹਾ।। ਇਸ ਦੌਰਾਨ ਪ੍ਰਿਤਪਾਲ ਕੌਰ ਨੇ ਸਾਲ 2012 'ਚ ਇਕ ਬੇਟੇ ਨੂੰ ਜਨਮ ਦਿੱਤਾ।। ਇਸ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਨੇ ਜਰਮਨੀ 'ਚ ਗੋਰੀ ਨਾਲ ਵਿਆਹ ਕਰਾਇਆ ਹੋਇਆ ਹੈ, ਜਿਸ ਤੋਂ ਉਸ ਦੇ ਬੱਚੇ ਵੀ ਹਨ।। ਸਾਲ 2015 'ਚ ਪ੍ਰਿਤਪਾਲ ਕੌਰ ਨੂੰ ਉਸ ਦੇ ਸਹੁਰਿਆਂ ਨੇ ਤੰਗ-ਪਰੇਸ਼ਾਨ ਕਰਨ ਤੋਂ ਬਾਅਦ ਘਰੋਂ ਬਾਹਰ ਕੱਢ ਦਿੱਤਾ, ਜਦੋਂ ਕਿ ਗੁਰਮੀਤ ਸਿੰਘ ਵਾਪਸ ਜਰਮਨੀ ਚਲਾ ਗਿਆ ਅਤੇ ਦੁਬਾਰਾ ਕਦੇ ਪ੍ਰਿਤਪਾਲ ਕੌਰ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ।।

ਪ੍ਰਿਤਪਾਲ ਕੌਰ ਨੂੰ ਹਾਲ ਹੀ 'ਚ ਪਤਾ ਲੱਗਿਆ ਕਿ ਗੁਰਮੀਤ ਸਿੰਘ ਨੇਪਾਲ ਰਾਹੀਂ ਭਾਰਤ ਆਇਆ ਹੈ ਤਾਂ ਉਸ ਦੇ ਖਿਲਾਫ ਪੁਲਿਸ ਨੇ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਤੇ ਸਾਰੀਆਂ ਏੇਅਰਪੋਰਟ ਏਜੰਸੀਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਪਰ ਇਸ ਤੋਂ ਗੁਰਮੀਤ ਸਿੰਘ ਅਣਜਾਣ ਸੀ।। ਜਦੋਂ ਗੁਰਮੀਤ ਸਿੰਘ ਸੋਮਵਾਰ ਨੂੰ ਦਿੱਲੀ ਏਅਰਪੋਰਟ 'ਤੇ ਜਰਮਨੀ ਦੀ ਫਲਾਈਟ ਲੈਣ ਲੱਗਾ ਤਾਂ ਉਸ ਨੂੰ ਕਾਬੂ ਕਰ ਕੇ ਉਸ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਅਤੇ ਪਟਿਆਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।