• Home
  • ਅਕਾਲੀ ਦਲ ਦਾ ਰੋਸ ਪ੍ਰਦਰਸ਼ਨ-ਸੁਰੱਖਿਆ ਬਲਾਂ ਨਾਲ ਝੜਪ

ਅਕਾਲੀ ਦਲ ਦਾ ਰੋਸ ਪ੍ਰਦਰਸ਼ਨ-ਸੁਰੱਖਿਆ ਬਲਾਂ ਨਾਲ ਝੜਪ

ਨਵੀਂ ਦਿੱਲੀ: ਬੀਤੇ ਦਿਨੀਂ ਅਕਾਲੀ ਦਲ ਦੀ ਕੋਰ ਕਮੇਟੀ ਨੇ ਐਲਾਨ ਕੀਤਾ ਸੀ ਕਿ 1984 ਦੇ ਸਿੱਖ ਕਤਲੇਆਮ 'ਚ ਮਾਰੇ ਗਏ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਅੱਜ ਇਸੇ ਲੜੀ ਤਹਿਤ ਅਕਾਲੀ ਦਲ ਦਾ ਵਿਰੋਧ ਮਾਰਚ ਜਾਰੀ ਹੈ। ਇਸ ਪ੍ਰਦਰਸ਼ਨ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੋਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਫਿਲਹਾਲ ਕਾਫਲਾ ਰੁਕਿਆ ਹੋਇਆ ਹੈ।

ਅਕਾਲੀ ਦਲ ਨੇ ਜਦੋਂ ਰੋਸ ਵਜੋਂ ਸੜਕ 'ਤੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਮਨਜਿੰਦਰ ਸਿੰਘ ਸਿਰਸਾ ਤੇ ਡਾ. ਦਲਜੀਤ ਸਿੰਘ ਚੀਮਾ ਨੂੰ ਹਿਰਾਸਤ 'ਚ ਲੈ ਲਿਆ।