• Home
  • ਸਰਕਾਰੀ ਫੈਸਲੇ ਤੋ ਭੜਕੇ ਅਧਿਆਪਕ- ਥੋੜੀ ਦੇਰ ਬਾਅਦ ਜ਼ਿਲਾ ਪੱਧਰ ‘ਤੇ ਅਰਥੀ ਫੂਕ ਮੁਜ਼ਾਹਰੇ

ਸਰਕਾਰੀ ਫੈਸਲੇ ਤੋ ਭੜਕੇ ਅਧਿਆਪਕ- ਥੋੜੀ ਦੇਰ ਬਾਅਦ ਜ਼ਿਲਾ ਪੱਧਰ ‘ਤੇ ਅਰਥੀ ਫੂਕ ਮੁਜ਼ਾਹਰੇ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਕੈਬਨਿਟ ਦੀ ਅੱਜ ਦੀ ਮੀਟਿੰਗ 'ਚ ਇਕ ਫੈਸਲਾ ਰਮਸਾ, ਐਸਐਸ ਏ ਅਤੇ ਮਾਡਲ ਸਕੂਲਾਂ ਦੇ 8886 ਅਧਿਆਪਕਾਂ ਨੂੰ ਪੱਕੇ ਕਰਨ ਦਾ ਲਿਆ ਗਿਆ। ਇਸ ਫੈਸਲੇ ਅਨੁਸਾਰ ਇਨਾਂ ਅਧਿਆਪਕਾਂ ਨੂੰ ਤਿੰਨ ਸਾਲ ਲਈ ਪ੍ਰੋਵੇਸ਼ਨ ਪੀਰੀਅਡ 'ਤੇ ਰਖਿਆ ਜਾਵੇਗਾ ਤੇ ਉਸ ਤੋਂ ਬਾਅਦ ਪੂਰੇ ਭੱਤਿਆਂ ਸਮੇਤ ਤਨਖਾਹ ਦਿੱਤੀ ਜਾਵੇਗੀ। ਇਸ ਸਮੇਂ ਉਨਾਂ ਨੂੰ 15000 ਰੁਪਏ ਉਕੀ ਪੁੱਕੀ ਤਨਖਾਹ 'ਤੇ ਕੰਮ ਕਰਨਾ ਪਵੇਗਾ।
ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਅਧਿਆਪਕਾਂ ਦੇ ਅੰਦਰਲਾ ਗੁੱਸਾ ਭੜਕ ਉਠਿਆ ਤੇ ਉਨਾਂ ਸਰਕਾਰ ਵਿਰੁਧ ਤਿੱਖਾ ਅੰਦੋਲਨ ਕਰਨ ਦਾ ਮਨ ਬਣਾ ਲਿਆ।
ਰਮਸਾ/ਐਸਐਸਏ ਦੇ ਸੂਬਾਈ ਪ੍ਰਧਾਨ ਅਤੇ ਸਾਂਝਾ ਅਧਿਆਪਕ ਮੋਰਚਾ ਦੇ ਕੋ ਕਨਵੀਨਰ ਦੀਦਾਰ ਸਿੰਘ ਨੇ 'ਖ਼ਬਰ ਵਾਲੇ ਡਾਟ ਕਾਮ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ 8886 ਅਧਿਆਪਕਾਂ ਨਾਲ ਵਾਅਦਾਖਿਲਾਫ਼ੀ ਕੀਤੀ ਹੈ। ਉਨਾਂ ਦਸਿਆ ਕਿ ਇਹ ਸੰਘਰਸ਼ ਸਾਂਝਾ ਅਧਿਆਪਕ ਮੋਰਚਾ ਵਲੋਂ ਵਿੱਢਣ ਦਾ ਫੈਸਲਾ ਕੀਤਾ ਗਿਆ ਹੈ। ਆਗੂਆਂ ਨੇ ਫੈਸਲਾ ਕੀਤਾ ਹੈ ਕਿ ਉਹ ਅੱਜ ਸ਼ਾਮ ਸਾਰੇ ਜ਼ਿਲਾ ਪੱਧਰਾਂ 'ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।
ਆਗੂ ਨੇ ਕਿਹਾ ਕਿ ਉਹ ਪਹਿਲਾਂ ਹੀ ਦਸ ਦਸ ਸਾਲ ਤੋਂ ਇਨਾਂ ਆਸਾਮੀਆਂ 'ਤੇ ਕੰਮ ਕਰ ਰਹੇ ਹਨ ਤੇ ਹੁਣ ਤਿੰਨ ਸਾਲ ਦਾ ਪ੍ਰੋਵੇਸ਼ਨ ਪੀਰੀਅਡ ਰੱਖਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਲਾਰੇ ਲਾ ਕੇ ਟਾਈਮ ਟਪਾਉਂਦੀ ਰਹੀ ਤੇ ਹੁਣ ਕੈਪਟਨ ਸਰਕਾਰ ਨੇ ਤਿੰਨ ਸਾਲ ਦਾ ਸਮਾਂ ਅੱਗੇ ਪਾ ਦਿੱਤਾ। ਉਨਾਂ ਜਦੋਂ ਨੂੰ ਰੈਗੂਲਰ ਹੋਣਾ ਹੈ ਉਦੋਂ ਨੂੰ ਫਿਰ ਚੋਣਾਂ ਦਾ ਸਮਾਂ ਆ ਜਾਵੇਗਾ। ਉਸ ਤੋਂ ਬਾਅਦ ਕਿਹੜੀ ਸਰਕਾਰ ਬਣੇਗੀ ਪਤਾ ਨਹੀਂ। ਇਸ ਤਰਾਂ ਉਨਾਂ ਦੇ ਰੈਗੂਲਰ ਹੋਣ ਦਾ ਪੜਾਅ ਇਥੇ ਹੀ ਖ਼ਤਮ ਹੋ ਜਾਵੇਗਾ।