• Home
  • ਪਤੀ -ਪਤਨੀ ਲੁਧਿਆਣਾ ਦੇ ਏ ਡੀ ਸੀ ਬਣੇ :-ਪੜ੍ਹੋ ਚੋਣ ਕਮਿਸ਼ਨ ਦੇ ਹੁਕਮ

ਪਤੀ -ਪਤਨੀ ਲੁਧਿਆਣਾ ਦੇ ਏ ਡੀ ਸੀ ਬਣੇ :-ਪੜ੍ਹੋ ਚੋਣ ਕਮਿਸ਼ਨ ਦੇ ਹੁਕਮ

ਚੰਡੀਗੜ, 20 ਮਾਰਚ: ਭਾਰਤੀ ਚੋਣ ਕਮਿਸ਼ਨ ਨੇ ਸ੍ਰੀ ਸਨੇਯਮ ਅਗਰਵਾਲ , ਆਈ.ਏ.ਐਸ, ਨੂੰ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਵਜੋਂ ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫਸਰ ਸ੍ਰੀ ਐਸ. ਕਰੁਨਾ ਰਾਜੂ ਨੇ ਕਿਹਾ ਕਿ ਸਬੰਧਤ ਅਧਿਕਾਰੀ ਤੁਰੰਤ ਸੇਵਾ ਸੰਭਾਲ ਸਕਦਾ ਹੈ।ਇਨ੍ਹਾਂ ਹੁਕਮਾਂ ਦੀ ਪਾਲਣਾ ਸਬੰਧੀ ਸੂਚਨਾ ਚੋਣ ਕਮਿਸ਼ਨ ਭਾਰਤ ਨੂੰ ਭੇੇਜ ਦਿੱਤੀ ਜਾਵੇ। ਦੱਸਣਯੋਗ ਹੈ ਕਿ ਉਕਤ ਅਧਿਕਾਰੀ ਦੀ ਪਤਨੀ ਡਾ ਸ਼ੇਨਾ ਅਗਰਵਾਲ ਲੁਧਿਆਣਾ ਜ਼ਿਲ੍ਹੇ ਦੇ ਏਡੀਸੀ ਡਿਵੈਲਮੈਂਟ ਵਜੋਂ ਪਹਿਲਾਂ ਹੀ ਤੈਨਾਤ ਹਨ । ਪਰ ਸੂਤਰ ਅਨੁਸਾਰ ਪਤਾ ਲੱਗਾ ਹੈ ਕਿ ਮੈਡਮ ਅਗਰਵਾਲ ਪ੍ਰਸੂਤਾ ਛੁੱਟੀ ਤੇ ਚਲੇ ਗਏ ਹਨ ।