• Home
  • ਮੋਗਾ ਕੋਰੀਅਰ ਧਮਾਕਾ : ਪੁਲਿਸ ਵਲੋਂ ਸੀਸੀਟੀਵੀ ਫ਼ੁਟੇਜ ਜਾਰੀ, ਲੋਕਾਂ ਤੋਂ ਸਹਿਯੋਗ ਮੰਗਿਆ

ਮੋਗਾ ਕੋਰੀਅਰ ਧਮਾਕਾ : ਪੁਲਿਸ ਵਲੋਂ ਸੀਸੀਟੀਵੀ ਫ਼ੁਟੇਜ ਜਾਰੀ, ਲੋਕਾਂ ਤੋਂ ਸਹਿਯੋਗ ਮੰਗਿਆ

ਮੋਗਾ, (ਖ਼ਬਰ ਵਾਲੇ ਬਿਊਰੋ): ਮੋਗਾ ਕੋਰੀਅਰ ਧਮਾਕਾ ਮਾਮਲੇ 'ਚ ਪੁਲਿਸ ਨੇ ਸੀ. ਸੀ. ਟੀ. ਵੀ. ਫੁਟੇਜ ਜਾਰੀ ਕਰ ਕੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਦਸ ਦਈਏ ਕਿ ਦੁਕਾਨਦਾਰ ਨੇ ਪੁਲਿਸ ਨੂੰ ਦਸਿਆ ਕਿ ਇਕ ਪ੍ਰਵਾਸੀ ਵਿਅਕਤੀ ਇਹ ਕੋਰੀਅਰ ਵਾਲਾ ਲਿਫਾਫਾ ਦੇ ਕੇ ਗਿਆ ਸੀ ਤੇ ਉਸੇ ਜਾਣਕਾਰੀ ਲਈ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖ਼ਗਾਲੀ।
ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਚੈਂਬਰ ਰੋਡ 'ਤੇ ਸੂਦ ਕੋਰੀਅਰ ਦੀ ਦੁਕਾਨ 'ਤੇ ਉਸ ਸਮੇਂ ਬੰਬ ਧਮਾਕਾ ਹੋਇਆ ਸੀ ਜਦੋਂ ਇਕ ਵਿਅਕਤੀ ਕੋਰੀਅਰ ਦੇ ਕੇ ਉਥੋਂ ਨਿਕਲ ਗਿਆ। ਪੁਲਿਸ ਵੱਲੋਂ ਚੈਂਬਰ ਰੋਡ 'ਤੇ ਲੱਗੇ 11 ਸੀ. ਸੀ. ਟੀ. ਵੀਜ਼ ਕੈਮਰਿਆਂ ਨੂੰ ਖੰਗਾਲਣ ਦੀ ਜਦ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਇਕ ਸੀ. ਸੀ. ਟੀ. ਵੀ. ਕੈਮਰੇ 'ਚ ਇਕ ਸ਼ੱਕੀ ਵਿਅਕਤੀ ਦੀ ਫੋਟੋ ਸਾਹਮਣੇ ਆਈ, ਜਿਸ ਦਾ ਹੁਲੀਆ ਦੱਸੇ ਗਏ ਹੁਲੀਏ ਨਾਲ ਮਿਲਦਾ ਸੀ।। ਥਾਣਾ ਮੁਖੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਜਾਣਕਾਰੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੇ।