• Home
  • ਬਰਗਾੜੀ ਮਾਮਲਿਆਂ ਦੀ ਜਾਂਚ ਲਈ “ਐਸ ਆਈ ਟੀ” ਦੀ ਟੀਮ “ਦਾ ਗਠਨ

ਬਰਗਾੜੀ ਮਾਮਲਿਆਂ ਦੀ ਜਾਂਚ ਲਈ “ਐਸ ਆਈ ਟੀ” ਦੀ ਟੀਮ “ਦਾ ਗਠਨ

ਚੰਡੀਗੜ੍, (ਖ਼ਬਰ ਵਾਲੇ ਬਿਊਰੋ): ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪੰਜਾਬ ਵਿਧਾਨ ਸਭਾ ਚ ਰਿਪੋਰਟ ਪੇਸ਼ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਦਨ ਚ ਬੇਅਦਬੀ ਮਾਮਲਿਆਂ ਨਾਲ ਸਬੰਧਤ ਕੇਸ ਸੀਬੀਆਈ ਤੋਂ ਵਾਪਸ ਲੈ ਕੇ ਪਾਸ ਕੀਤੇ ਗਏ ਮਤੇ ਤੋਂ ਬਾਅਦ ਸਰਕਾਰ ਵੱਲੋਂ ਐਲਾਨ ਕੀਤਾ ਸੀ ਕਿ ਅਗਲੇਰੀ ਜਾਂਚ ਲਈ ਐਸ ਆਈ ਟੀ ਦਾ ਗਠਨ ਕੀਤਾ ਜਾਵੇਗਾ। ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਬੀਤੇ ਕੱਲ੍ਹ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਤੋਂ ਬਾਅਦ ਸਰਕਾਰ  ਨੇ ਐਸ ਆਈ ਟੀ ਦਾ ਗਠਨ ਕਰ ਦਿਤਾ ਹੈ।

ਜਿਸ ਬਾਰੇ ਸਰਕਾਰ ਵੱਲੋਂ ਰਸਮੀ ਤੌਰ ਤੇ  ਅੱਜ ਸ਼ਾਮ ਜਾਂ ਸੋਮਵਾਰ ਤਕ ਹੁਕਮ ਜਾਰੀ ਹੋ ਜਾਵੇਗਾ। ਸਰਕਾਰ ਦੇ ਸੂਤਰਾਂ ਤੋਂ ਪਤਾ ਲਗਿਆ ਹੈ ਕਿ ਇਸ ਦੇ  ਏਡੀਜੀਪੀ ਈਸ਼ਵਰ ਸਿੰਘ ਜੋ ਕਿ ਫੁੱਲ ਟਾਈਮ  ਇੰਚਾਰਜ ਹੋਣਗੇ ,ਆਈਜੀ ਹੈੱਡਕੁਆਟਰ ਜਤਿੰਦਰ ਸਿੰਘ  ਔਲਖ ,ਜਲੰਧਰ ਦੇ ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਅਤੇ ਏਡੀਜੀਪੀ ਸਕਿਉਰਿਟੀ ਨਾਗੇਸ਼ਵਰ ਰਾਓ ਆਦਿ ਇਸ ਟੀਮ ਦੇ ਮੈਂਬਰ ਹੋ ਸਕਦੇ ਹਨ ।