• Home
  • ਬਾਦਲ ਸੰਕਟ ਹੋਰ ਡੂੰਘਾ -ਬ੍ਰਹਮਪੁਰਾ, ਸੇਖਵਾਂ ਤੇ ਅਜਨਾਲਾ ਨਹੀਂ ਜਾਣਗੇ 7 ਦੀ ਰੈਲੀ ‘ਚ

ਬਾਦਲ ਸੰਕਟ ਹੋਰ ਡੂੰਘਾ -ਬ੍ਰਹਮਪੁਰਾ, ਸੇਖਵਾਂ ਤੇ ਅਜਨਾਲਾ ਨਹੀਂ ਜਾਣਗੇ 7 ਦੀ ਰੈਲੀ ‘ਚ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )+ਸ਼੍ਰੋਮਣੀ ਅਕਾਲੀ ਦਲ ਦੇ ਹੁਕਮਰਾਨ ਬਾਦਲ ਪਰਿਵਾਰ ਲਈ ਸੁਖਦੇਵ ਸਿੰਘ ਢੀਂਡਸਾ ਵੱਲੋਂ  ਪਾਰਟੀ ਦੇ ਉੱਚ ਅਹੁਦਿਆਂ  ਤੋਂ ਅਸਤੀਫ਼ਾ ਦੇ ਕੇ ਗੁਪਤ ਵਾਸ ਚ ਚਲੇ ਜਾਣ ਤੋਂ ਬਾਅਦ ਚੱਲ ਰਿਹਾ ਸੰਕਟ ਉਸ ਸਮੇਂ ਹੋਰ ਡੂੰਘਾ ਹੋ ਗਿਆ ,ਜਦੋਂ ਤਿੰਨ ਦਿਨ  ਪਹਿਲਾਂ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਮਾਝੇ ਦੇ ਦਿੱਗਜ  ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ,ਸੇਵਾ ਸਿੰਘ ਸੇਖਵਾਂ ਤੇ ਡਾ ਰਤਨ ਸਿੰਘ ਅਜਨਾਲਾ ਨੇ ਬਗਾਵਤ ਦੇ ਸੰਕੇਤ ਦੇ ਦਿੱਤੇ ਸਨ ਤੇ ਅੱਜ ਉਨ੍ਹਾਂ 7 ਅਕਤੂਬਰ ਦੀ ਪਟਿਆਲਾ ਵਿਖੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਰੈਲੀ ਚ ਸ਼ਾਮਿਲ ਨਾ ਹੋਣ ਬਾਰੇ ਕਿਹਾ ਹੈ । ਇਸ ਦੀ ਪੁਸ਼ਟੀ ਕਰਦਿਆਂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਖ਼ਬਰ ਵਾਲੇ ਡਾਟ ਕਾਮ ਨਾਲ ਗੱਲਬਾਤ ਦੌਰਾਨ ਆਪਣਾ ਬਿਆਨ ਦੁਹਰਾਉਂਦਿਆਂ ਕਿਹਾ  ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ ।ਇਸ ਲਈ ਉਹ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਅਗਲੀ ਮੀਟਿੰਗ ਚ ਕੋਈ ਫੈਸਲਾ ਲੈਣਗੇ ,ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ,ਬਹਿਬਲ ਕਲਾਂ ਗੋਲੀ ਕਾਂਡ ਤੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਬਿਨਾਂ ਮੰਗੇ ਮਾਫੀ ਦੇਣ ਆਦਿ ਦੇ ਅਕਾਲੀ ਦਲ ਤੇ ਲੱਗੇ ਦੋਸ਼ਾਂ ਤੋਂ  ਕਿਵੇਂ ਮੁਕਤ ਕੀਤਾ ਜਾਵੇ ।ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਦੋਸ਼ਾਂ ਨਾਲ ਸ਼ਹੀਦਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਾਖ਼ ਨੂੰ ਵੱਡੀ ਢਾਅ ਲੱਗੀ ਹੈ ।