• Home
  • ਕਾਂਗਰਸ ਆਗੂ ਇਮਾਨਦਾਰ ਅਫ਼ਸਰਾਂ ਨੂੰ ਡਰਾਉਣਾ ਬੰਦ ਕਰਨ : ਆਪ ਆਗੂ 

ਕਾਂਗਰਸ ਆਗੂ ਇਮਾਨਦਾਰ ਅਫ਼ਸਰਾਂ ਨੂੰ ਡਰਾਉਣਾ ਬੰਦ ਕਰਨ : ਆਪ ਆਗੂ 

ਲੁਧਿਆਣਾ, (ਖ਼ਬਰ ਵਾਲੇ ਬਿਊਰੋ): ਆਮ  ਆਦਮੀ  ਪਾਰਟੀ  ਆਗੂਆਂ ਵਿਧਾਨ ਸਭਾ ਵਿਚ ਵਿਰੋਧੀ  ਧਿਰ ਦੀ ਉੱਪ ਨੇਤਾ ਅਤੇ ਵਿਧਾਇਕ  ਸਰਵਜੀਤ ਕੌਰ ਮਾਣੂਕੇ ਅਤੇ ਸੂਬਾ ਬੁਲਾਰਾ ਦਰਸ਼ਨ ਸਿੰਘ  ਸ਼ੰਕਰ ਨੇ ਮੋਗਾ ਦੇ ਵਧੀਕ ਡਿਪਟੀ  ਕਮਿਸ਼ਨਰ  ਜਗਵਿੰਦਰ ਸਿੰਘ  ਗਰੇਵਾਲ  ਦੀ ਰਿਹਾਇਸ਼  'ਤੇ  3 ਨਕਾਬਪੋਸ਼ ਵਿਅਕਤੀਆਂ ਦੇ ਦਾਖਲ ਹੋਣ ਦੀ ਕੋਸ਼ਿਸ਼  ਕਰਨ ਅਤੇ  ਮੁੱਖ  ਗੇਟ  ਤੇ ਸੁਰੱਖਿਆ  ਅਮਲੇ ਵਲੋਂ ਰੋਕਣ ਤੇ ਅਫਸਰ ਨੂੰ ਧਮਕੀਆਂ ਦੇਣ ਦੀ ਸਖਤ  ਨਿੰਦਾ ਕੀਤੀ ਹੈ ਅਤੇ ਕਿਹਾ ਕਿ ਕਾਂਗਰਸ  ਨੇਤਾ ਇਕ ਸੋਚੀ ਸਮਝੀ ਰਣਨੀਤੀ  ਤਹਿਤ  ਸਰਕਾਰੀ ਮਸ਼ੀਨਰੀ ਨੂੰ  ਭੈਭੀਤ ਕਰ ਕੇ ਮਨਮਾਨੀ ਕਰ ਰਹੇ ਹਨ।।ਇਸ ਸਬੰਧੀ  ਅਧਿਕਾਰੀ ਵਲੋਂ ਪੁਲਿਸ ਕੋਲ ਕੇਸ ਵੀ ਦਰਜ ਕਰਵਾਇਆ  ਗਿਆ  ਹੈ।

ਅੱਜ ਇਥੇ ਮੀਡੀਆ ਦੇ ਨਾਮ ਇਕ ਬਿਆਨ ਵਿਚ ਆਪ ਨੇਤਾਵਾਂ  ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੇ ਵਿਧਾਇਕਾਂ ਅਤੇ  ਹਲਕਾ ਇੰਚਾਰਜਾਂ ਵਲੋਂ  ਸ਼ਰੇਆਮ  ਅਧਿਕਾਰੀਆਂ  ਨੂੰ  ਡਰਾ ਧਮਕਾ ਕੇ  ਗਲਤ ਕੰਮ ਕਰਵਾਏ ਜਾ ਰਹੇ ਹਨ  ਜਿਸ ਦਾ ਆਮ  ਆਦਮੀ  ਪਾਰਟੀ  ਹਰ ਪੱਧਰ ਤੇ ਵਿਰੋਧ ਕਰੇਗੀ।। ਜ਼ਿਕਰਯੋਗ  ਹੈ ਕਿ ਜ਼ਿਲਾ  ਪ੍ਰੀਸ਼ਦਾਂ ਅਤੇ  ਪੰਚਾਇਤ  ਸੰਮਤੀਆਂ ਦੀਆਂ  ਚੋਣਾਂ  ਲਈ  ਕਾਗ਼ਜ਼ ਦਾਖਲ ਕਰਨ ਸਮੇਂ ਸਬੰਧਤ ਅਫਸਰ  ਵਲੋਂ  ਮੋਗਾ ਜਿਲੇ  ਦੇ ਤਿੰਨ  ਵਿਧਾਇਕਾਂ ਵਲੋਂ ਉਨਾਂ ਦੇ ਦਫਤਰ ਵਿਚ ਪੁੱਜ ਕੇ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦਾ ਦਬਾਅ  ਪਾਇਆ ਸੀ ਅਤੇ ਇਨਕਾਰ ਕਰਨ ਤੇ ਅਫਸਰ ਨੂੰ  ਧਮਕੀਆਂ ਦਿਤੀਆਂ ਸਨ। ਇਸ ਸਬੰਧੀ ਏ ਡੀ ਸੀ  ਨੇ ਰਾਜ ਚੋਣ ਕਮਿਸ਼ਨਰ ਨੂੰ  ਸ਼ਕਾਇਤ ਕਰਕੇ ਇਨ•ਾਂ  ਵਿਰੱਧ  ਕਾਰਵਾਈ  ਕਰਨ  ਅਤੇ ਤੁਰੰਤ ਆਪਣੀ  ਬਦਲੀ ਕਰਾਉਣ ਦੀ ਬੇਨਤੀ  ਵੀ ਕੀਤੀ ਸੀ। ਅਧਿਕਾਰੀ ਵਲੋਂ ਆਪਣੀ ਜਾਨ ਨੂੰ  ਇਨਾਂ  ਵਿਧਾਇਕਾਂ ਵਲੋਂ  ਖਤਰੇ ਦੀ ਸ਼ੰਕਾ ਦਸਦੇ ਢੁਕਵੀਂ ਸੁਰੱਖਿਆ ਦੀ ਮੰਗ ਵੀ ਕੀਤੀ  ਗਈ ਸੀ।

ਉਨਾਂ ਕਾਂਗਰਸ ਵਿਧਾਇਕਾਂ ਅਤੇ  ਨੇਤਾਵਾਂ ਤੇ ਦੋਸ਼ ਲਗਾਇਆ ਕਿ ਉਹ ਇਕ  ਤਹਿਸ਼ੁਦਾ ਰਣਨੀਤੀ  ਰਾਹੀਂ  ਸਰਕਾਰੀ  ਅਧਿਕਾਰੀਆਂ ਨੂੰ ਡਰਾ ਧਮਕਾ ਰਹੇ ਹਨ ਤਾਂ  ਕਿ ਕੋਈ  ਵੀ ਅਧਿਕਾਰੀ ਉਨਾ ਵਲੋਂ  ਗਲਤ ਕੰਮਾਂ ਰਾਹੀਂ  ਕੀਤੀ ਜਾ ਰਹੀ ਲੁੱਟ ਅਤੇ ਮਨਮਾਨੀਆਂ ਵਿਰੁੱਧ ਕਾਰਵਾਈ ਕਰਨ ਦੀ ਹਿੰਮਤ ਨਾ ਕਰ ਸਕੇ।