• Home
  • ਚੋਣ ਕਮਿਸ਼ਨ ਵੱਲੋਂ IGਕੁੰਵਰ ਵਿਜੇ ਪ੍ਰਤਾਪ ਮਾਮਲੇ ਚ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਨੂੰ ਨੋਟਿਸ

ਚੋਣ ਕਮਿਸ਼ਨ ਵੱਲੋਂ IGਕੁੰਵਰ ਵਿਜੇ ਪ੍ਰਤਾਪ ਮਾਮਲੇ ਚ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਨੂੰ ਨੋਟਿਸ

ਨਵੀਂ ਦਿੱਲੀ /ਚੰਡੀਗੜ੍ਹ :- ਭਾਰਤੀ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੇ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਕਿ ਪੰਜਾਬ ਪੁਲਸ ਦੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਐੱਸਆਈਟੀ ਮੈਂਬਰ ਦੇ ਅਹੁਦੇ ਤੋਂ ਉਸ ਦੇ ਹੁਕਮਾਂ ਦੇ ਬਾਵਜੂਦ ਤਬਾਦਲਾ ਕਿਉਂ ਨਹੀਂ ਕੀਤਾ ।
ਚੋਣ ਕਮਿਸ਼ਨ ਵੱਲੋਂ 4 ਜੂਨ ਨੂੰ ਨੋਟਿਸ ਦੇ ਨਾਲ ਅਕਾਲੀ ਦਲ ਵੱਲੋਂ ਕੀਤੀ ਗਈ ਸ਼ਿਕਾਇਤ ਤੇ ਅਖ਼ਬਾਰਾਂ ਦੀਆਂ ਕਾਤਰਾ ਵੀ ਭੇਜੀਆਂ ਹਨ । ਚੋਣ ਕਮਿਸ਼ਨ ਵੱਲੋਂ 7 ਜੂਨ ਅੱਜ ਤੱਕ ਜਵਾਬ ਮੰਗਿਆ ਸੀ । ਪਰ ਇਹ ਅਜੇ ਪਤਾ ਨਹੀਂ ਚੱਲ ਸਕਿਆ ਕਿ ਸਰਕਾਰ ਵੱਲੋਂ ਚੋਣ ਕਮਿਸ਼ਨ ਨੂੰ ਕੀ ਜਵਾਬ ਭੇਜਿਆ ਗਿਆ ਹੈ ।