• Home
  • ਨੌਜਵਾਨ ਨੂੰ ਨਕਲੀ ਪੁਲਿਸ ਮੁਕਾਬਲੇ ‘ਚ ਮਾਰਨ ਵਾਲੇ ਪੁਲਿਸ ਆਧਕਾਰੀਆਂ ਨੂੰ ਉਮਰ ਕੈਦ

ਨੌਜਵਾਨ ਨੂੰ ਨਕਲੀ ਪੁਲਿਸ ਮੁਕਾਬਲੇ ‘ਚ ਮਾਰਨ ਵਾਲੇ ਪੁਲਿਸ ਆਧਕਾਰੀਆਂ ਨੂੰ ਉਮਰ ਕੈਦ

ਮੋਹਾਲੀ, (ਖ਼ਬਰ ਵਾਲੇ ਬਿਊਰੋ): ਪੰਜਾਬ 'ਚ ਲਗਭਗ 10 ਸਾਲ ਚੱਲੀ ਕਾਲੀ ਹਨੇਰੀ ਨੇ ਅਨੇਕਾਂ ਮਾਵਾਂ ਦੇ ਪੁੱਤ ਆਪਣੀ ਲਪੇਟ 'ਚ ਲੈ ਲਏ ਸਨ। ਬਾਅਦ 'ਚ ਇਸ ਘੱਲੂਘਾਰੇ 'ਚ ਮਾਰੇ ਗਏ ਬੇਕਸੂਰ ਨੌਜਵਾਨਾਂ ਦੇ ਮਾਪਿਆਂ ਨੇ ਅਦਾਲਤਾਂ 'ਚ ਪਹੁੰਚ ਕੀਤੀ। ਅਜਿਹਾ ਹੀ ਮਾਮਲਾ ਮੋਹਾਲੀ ਅਦਾਲਤ 'ਚ ਲੰਬਿਤ ਸੀ ਜਿਸ ਦਾ ਅੱਜ ਫ਼ੈਸਲਾ ਆਇਆ ਹੈ। ਸੀ. ਬੀ. ਆਈ. ਦੀ ਅਦਾਲਤ ਨੇ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਸਾਲ 1992 'ਚ ਨਕਲੀ ਪੁਲਿਸ ਮੁਕਾਬਲਾ ਬਣਾ ਕੇ ਨੌਜਵਾਨ ਦੀ ਹੱਤਿਆ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਬਿਆਸ ਥਾਣੇ ਦੇ ਪੁਲਿਸ ਅਫ਼ਸਰ ਰਘਬੀਰ ਸਿੰਘ ਅਤੇ ਦਾਰਾ ਸਿੰਘ 'ਤੇ ਨੌਜਵਾਨ ਨੂੰ ਚੁੱਕ ਕੇ ਤਸ਼ੱਦਦ ਕਰ ਉਸ ਦਾ ਫਰਜ਼ੀ ਮੁਕਾਬਲਾ ਕਰਨ ਦੇ ਦੋਸ਼ 'ਚ ਮੋਹਾਲੀ ਵਿਚਲੀ ਸੀ. ਬੀ. ਆਈ. ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਐੱਨ. ਐੱਸ. ਗਿੱਲ ਉਕਤ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਉਮਰ ਕੈਦ ਦੀ ਸਜ਼ਾ ਸੁਣਾਈ।