• Home
  • ਦਾਦੂਵਾਲ ਐ ਆਈ.ਐਸ.ਆਈ. ਦਾ ਏਜੰਟ, ਕਰਨਾ ਚਾਹੁੰਦਾ ਐ ਪੰਜਾਬ ਦਾ ਮਾਹੌਲ ਖ਼ਰਾਬ- ਸੁਖਬੀਰ ਬਾਦਲ

ਦਾਦੂਵਾਲ ਐ ਆਈ.ਐਸ.ਆਈ. ਦਾ ਏਜੰਟ, ਕਰਨਾ ਚਾਹੁੰਦਾ ਐ ਪੰਜਾਬ ਦਾ ਮਾਹੌਲ ਖ਼ਰਾਬ- ਸੁਖਬੀਰ ਬਾਦਲ

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ)
ਬਲਜੀਤ ਸਿੰਘ ਦਾਦੂਵਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਫਿਰਾਕ ਵਿੱਚ ਹੈ, ਕਿਉਂਕਿ ਉਹ ਆਈ.ਐਸ.ਆਈ. ਦਾ ਬੰਦਾ ਹੈ ਅਤੇ ਜਿਸ ਦੀ  ਮਦਦ ਸੁਖਪਾਲ ਖਹਿਰਾ ਅਤੇ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਕਰਨ ਵਿੱਚ ਲਗੇ ਹੋਏ ਹਨ ਇਹ ਗੰਭੀਰ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਾਦੂਵਾਲ ਦੇ ਬੈਂਕ ਖਾਤੇ ਵਿੱਚ ਵਿਦੇਸ਼ਾ ਤੋਂ 16 ਕਰੋੜ ਰੁਪਏ ਆਏ ਹਨ।
ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਬਲਜੀਤ ਸਿੰਘ ਦਾਦੂਵਾਲ ਦੇ 6 ਬੈਂਕ ਖਾਤਿਆਂ ਵਿੱਚ ਪਿਛਲੇ 10 ਸਾਲ ਵਿੱਚ ਮਨੀ ਗ੍ਰਾਮ ਅਤੇ ਵੈਸਟਰਨ ਯੂਨੀਅਨ ਰਾਹੀਂ 16 ਕਰੋੜ 70 ਲੱਖ 39 ਹਜ਼ਾਰ 223 ਰੁਪਏ ਆਏ ਹਨ।ਸ੍ਰੀ ਬਾਦਲ ਨੇ  ਕਿਹਾ ਕਿ ਦਾਦੂਵਾਲ ਕੋਲ ਕਿਹੜੀ ਇੰਡਸਟਰੀਜ਼ ਹੈ, ਜਿਹੜਾ ਕਿ ਵਿਦੇਸ਼ਾਂ ਵਿੱਚੋਂ ਪੈਸਾ ਆ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਆਈ.ਐਸ.ਆਈ. ਵਲੋਂ ਸਾਰਾ ਪੈਸਾ ਬਲਜੀਤ ਸਿੰਘ ਦਾਦੂਵਾਲ ਦੇ ਖਾਤੇ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਈ.ਐਸ.ਆਈ. ਏਜੰਟ ਬਲਜੀਤ ਸਿੰਘ ਦਾਦੂਵਾਲ ਦਾ ਅਮਰਿੰਦਰ ਸਿੰਘ ਨਾਲ ਕੀ ਸਾਂਝ ਹੈ ਅਤੇ ਕੀ ਇਨ੍ਹਾਂ ਦੇ ਲੈਣ ਦੇਣ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਬੀਤੀ ਰਾਤ 8 ਵਜੇ ਮੁੱਖ ਮੰਤਰੀ ਦੀ ਕੋਠੀ ਵਿੱਚ ਬਲਜੀਤ ਸਿੰਘ ਦਾਦੂਵਾਲ ਦੀ ਮੀਟਿੰਗ ਹੁੰਦੀ ਹੈ ,ਪਰ ਦਾਦੂਵਾਲ ਮੁੱਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਬਨੂੜ ਟੋਲ ਬੈਰੀਅਰ ਤੋਂ 7:22 ਵਜੇ ਨਿਕਲਦੀ ਹੈ, ਜਿਸ ਤੋਂ ਬਾਅਦ ਇਹ 8 ਵਜੇ ਮੁੱਖ ਮੰਤਰੀ ਦੀ ਕੋਠੀ ਵਿਖੇ ਪੁੱਜ ਜਾਂਦੀ ਹੈ। ਜਿਥੇ ਕਿ ਪ੍ਰੈਸ ਘੇਰਦੀ ਹੈ ਤਾਂ ਮੀਡੀਆ ਕੋਲ ਦਾਦੂਵਾਲ ਕਹਿੰਦਾ ਹੈ ਕਿ ਉਹ ਬਠਿੰਡਾ ਵਿਖੇ ਹੈ ,ਪਰ ਉਸ ਦੀ ਲੋਕੇਸ਼ਨ ਮੁੱਖ ਮੰਤਰੀ ਦੀ ਕੋਠੀ ਦੀ ਹੈ।
ਇਸ ਮੀਟਿੰਗ ਵਿੱਚ ਤ੍ਰਿਪਤ ਰਾਜਿੰਦਰ ਬਾਵਜਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁਖਸਰਕਾਰੀਆ ਅਤੇ ਬਲਜੀਤ ਸਿੰਘ ਦਾਦੂਵਾਲ ਨਾਲ 9 ਵਜੇ ਤੱਕ ਮੀਟਿੰਗ ਕੀਤੀ ਗਈ ਹੈ। ਇਸ ਤੋਂ ਬਾਅਦ ਮੀਡੀਆ ਸਲਾਹਕਾਰ ਵੀ ਮੌਕੇ ’ਤੇ ਪੁੱਜ ਗਏ। ਜਿਥੇ ਕਿ ਦਾਦੂਵਾਲ ਨੂੰ ਗੱਡੀ ਵਿੱਚ ਬਿਠਾ ਕੇ ਸੁੁਖਜਿੰਦਰ ਰੰਧਾਵਾ ਦੇ ਘਰ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦਾਦੂਵਾਲ ਇਨਕਾਰ ਵੀ ਨਹੀਂ ਕਰ ਰਿਹਾ ਹੈ, ਜਿਹੜਾ ਕਿ ਕਹਿ ਰਿਹਾ ਹੈ ਕਿ ਉਸ ਦੀ ਸਿਰਫ਼ ਗੱਡੀ ਚੰਡੀਗੜ੍ਹ ਵਿਖੇ ਗਈ ਸੀ।