• Home
  • ਨੱਥੋਵਾਲ ਵਿਖੇ ਸਮੂਹ ਫਿਰਕਿਆਂ ਨੇ ਰਲ਼ ਕੇ ਮਨਾਈ ਈਦ

ਨੱਥੋਵਾਲ ਵਿਖੇ ਸਮੂਹ ਫਿਰਕਿਆਂ ਨੇ ਰਲ਼ ਕੇ ਮਨਾਈ ਈਦ

-ਈਦ ਦਾ ਦਿਨ ਨਫ਼ਰਤਾਂ ਨੂੰ ਮੁਹੱਬਤ 'ਚ ਬਦਲਣ ਦਾ ਸੁਨੇਹਾ ਦਿੰਦਾ-ਇਮਾਮ ਮੁਹੰਮਦ ਅਰਸ਼ਦ
ਰਾਏਕੋਟ, 5 ਜੂਨ -ਇਲਾਕੇ ਵਿੱਚ ਸਭ ਤੋਂ ਵੱਧ ਮੁਸਲਿਮ ਭਾਈਚਾਰੇ ਦੀ ਆਬਾਦੀ ਵਾਲੇ ਪਿੰਡ ਨੱਥੋਵਾਲ ਵਿਖੇ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਈਦ ਦਾ ਤਿਉਹਾਰ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਮਨਾਇਆ ਗਿਆ। ਪਿੰਡ ਦੇ ਸਮੂਹ ਵਰਗਾਂ ਦੇ ਲੋਕਾਂ ਨੇ ਇਸ ਪਵਿੱਤਰ ਮੌਕੇ 'ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੱਤੀ। 
ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਇਮਾਮ ਮੁਹੰਮਦ ਅਰਸ਼ਦ ਨੇ ਕਿਹਾ ਕਿ ਈਦ ਦਾ ਦਿਨ ਨਫਰਤਾਂ ਨੂੰ ਮੁਹੱਬਤ 'ਚ ਬਦਲਣ ਦਾ ਸੁਨੇਹਾ ਦਿੰਦਾ ਹੈ ।ਇਹ ਅੱਜ ਦੇ ਦਿਨ ਰੋਜ਼ਾ ਰੱਖਣ ਵਾਲਿਆਂ ਲਈ ਅੱਲਾਹ ਵੱਲੋਂ ਇਨਾਮ ਹੈ ।ਉਨ•ਾਂ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਅੱਜ ਦਾ ਦਿਨ ਦੁਨੀਆਂ ਭਰ ਦੇ ਲੋਕਾਂ ਲਈ ਅਮਨ ਦਾ ਸੁਨੇਹਾ ਲੈ ਕੇ ਆਏ ।ਉਨ•ਾਂ ਈਦ ਦੇ ਇਸ ਮੁਬਾਰਕ ਮੌਕੇ ਹਾਜ਼ਰ ਸਾਰੇ ਲੋਕਾਂ ਨੂੰ ਮੁਬਾਰਕਬਾਦ ਦਿੰਦਿਆਂ ਅੱਲਾਹ ਤੋਂ ਦੁਆ ਕੀਤੀ ਕਿ ਅੱਜ ਦਾ ਦਿਨ ਇਸ ਦੇਸ਼ ਅਤੇ ਸਾਡੇ ਰਾਜ ਲਈ ਰਹਿਮਤ ਅਤੇ ਬਰਕਤ ਦਾ ਪੈਗਾਮ ਲੈ ਕੇ ਆਏ।
ਸਮਾਗਮ ਦੌਰਾਨ ਲੁਧਿਆਣਾ ਦੇ ਜ਼ਿਲ•ਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਈਦ ਦਾ ਦਿਨ ਹਰ ਇੱਕ ਭਾਰਤੀ ਲਈ ਖੁਸ਼ੀ ਦਾ ਦਿਨ ਹੈ।ਉਨ•ਾਂ ਕਿਹਾ ਕਿ ਭਾਰਤ ਹੀ ਦੁਨੀਆ ਦਾ ਇੱਕ ਸਿਰਫ ਅਜਿਹਾ ਦੇਸ਼ ਹੈ ਜਿੱਥੇ ਹਰ ਇੱਕ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ 'ਚ ਮਿਲ ਕੇ ਮਨਾਉਂਦੇ ਹਨ।ਉਨ•ਾਂ ਦੂਆ ਕੀਤੀ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾਂ ਇੰਝ ਹੀ ਚੱਲਦੀ ਰਹੇ।ਇਸ ਮੌਕੇ ਮੁਸਲਮਾਨ ਭਾਈਚਾਰੇ ਲਈ ਵਿਸ਼ੇਸ਼ ਤੌਰ 'ਤੇ ਮਠਿਆਈਆਂ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਸਮੂਹ ਹਾਜ਼ਰੀਨ ਨੇ ਗਲ਼ੇ ਮਿਲ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਸ੍ਰ. ਕ੍ਰਿਪਾਲ ਸਿੰਘ, ਹਲਕਾ ਫਤਹਿਗੜ• ਸਾਹਿਬ ਲੋਕ ਸਭਾ ਮੈਂਬਰ ਦੇ ਓ. ਐੱਸ. ਡੀ. ਸ੍ਰ. ਜਗਪ੍ਰੀਤ ਸਿੰਘ ਬੁੱਟਰ, ਸ੍ਰ. ਮਨਪ੍ਰੀਤ ਸਿੰਘ ਬੁੱਟਰ, ਸ੍ਰ. ਬਲਵੀਰ ਸਿੰਘ ਕਰਡਾ, ਮਨਸ਼ਾ ਖਾਨ, ਮੁਸ਼ਤਾਕ ਅਲੀ, ਡਾ. ਇਕਬਾਲ, ਰਾਜ ਖਾਨ, ਅਨਵਰ ਖਾਨ ਬੱਬੀ, ਨਵਾਬ ਅਲੀ, ਹਨੀਫ਼ ਮੁਹੰਮਦ, ਨਸੀਰ ਮੁਹੰਮਦ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।