• Home
  • ਚੋਣਾਂ ਦੀਆਂ ਤਿਆਰੀਆਂ ਮੁਕੰਮਲ -ਡਾ.ਹਿਮਾਂਸ਼ੂ ਗੁਪਤਾ

ਚੋਣਾਂ ਦੀਆਂ ਤਿਆਰੀਆਂ ਮੁਕੰਮਲ -ਡਾ.ਹਿਮਾਂਸ਼ੂ ਗੁਪਤਾ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-    ਪੰਜਾਬ ਰਾਜ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ 19 ਸਤੰਬਰ ਨੂੰ  ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ /ਬਲਾਕ ਸੰਮਤੀ ਚੋਣਾਂ ਲਈ ਸਾਰੀਆਂ ਮੁਕੰਮਲ ਤਿਆਰੀਆਂ ਕਰ ਲਈ ਗਈਆਂ ਹਨ ।

ਰਾਏਕੋਟ ਰਿਟਰਨਿੰਗ ਅਫ਼ਸਰ /ਐਸਡੀਐਮ ਡਾ ਹਿਮਾਂਸ਼ੂ ਗੁਪਤਾ  ਦੀ ਹਾਜ਼ਰੀ ਚ ਐਸ ਜੀ ਜੀ ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ ਵਿਖੇ ਪੋਲਿੰਗ ਸਟਾਫ ਦੀ ਰਿਹਰਸਲ ਕਰਵਾਈ ਗਈ ।

ਡਾ ਹਿਮਾਂਸ਼ੂ ਗੁਪਤਾ ਨੇ ਖ਼ਬਰ ਵਾਲੇ ਡਾਟ ਕਾਮ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 18 ਸਤੰਬਰ ਨੂੰ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਬੂਥਾਂ ਵਾਸਤੇ ਮੈਟੀਰੀਅਲ ਦਿੱਤਾ ਜਾਵੇਗਾ ਅਤੇ 19 ਸਤੰਬਰ ਨੂੰ ਵੋਟਾਂ ਖਤਮ ਹੋਣ ਤੋਂ ਬਾਅਦ ਵਿੱਚ ਪੋਲਿੰਗ ਸਟਾਫ ਇਸ ਸਕੂਲ ਵਿੱਚ ਹੀ ਮੁਕੰਮਲ ਦਸਤਾਵੇਜ਼ ਤੋਂ ਇਲਾਵਾ ਵੋਟਾਂ ਦੇ ਸੀਲਬੰਦ ਬਕਸੇ ਜਮ੍ਹਾਂ ਕਰਵਾਏਗਾ ।

ਚੋਣ ਅਧਿਕਾਰੀ ਸ੍ਰੀ ਗੁਪਤਾ ਨੇ ਇਸ ਸਮੇਂ ਦੱਸਿਆ ਕਿ ਬਲਾਕ ਸਮਤੀ ਰਿਕੋਡ ਦੇ ਏਰੀਏ ਚ 9 ਸੈਕਟਰ ਅਫਸਰ ਵੀ ਤੈਨਾਤ ਕੀਤੇ ਗਏ ਹਨ ,ਜੋ ਕਿ 18 ਤੇ  19 ਸਤੰਬਰ ਨੂੰ ਪੋਲ ਸਟੇਸ਼ਨਾਂ ਦੇ ਦੌਰੇ ਕਰਨਗੇ ਤੇ ਨਾਲ ਹੀ ਬੂਥਾਂ ਤੇ ਪੋਲਿੰਗ ਪਾਰਟੀਆਂ ਨਾਲ ਰਾਬਤਾ ਰੱਖਣਗੇ ।

ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਅਮਨ ਸ਼ਾਂਤੀ ਨਾਲ ਕਰਵਾਉਣ ਲਈ ਰਾਏਕੋਟ ਪੁਲਿਸ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਭੁਪਿੰਦਰ   ਸਿੰਘ , ਨਾਇਬ ਤਹਿਸੀਲਦਾਰ  ਜਸਵਿੰਦਰ ਕੁਮਾਰ ਅਤੇ ਬੀਡੀਪੀਓ ਨਵਨੀਤ ਜੋਸ਼ੀ ਆਦਿ ਹਾਜ਼ਰ ਸਨ ।