• Home
  • ਜਲੰਧਰ-ਅਜਮੇਰ ਸ਼ਰੀਫ਼ ਐਕਸਪ੍ਰੈਸਵੇਅ ਦੀ ਉਸਾਰੀ ਛੇਤੀ ਕਰਵਾਈ ਜਾਵੇਗੀ : ਗਡਕਰੀ

ਜਲੰਧਰ-ਅਜਮੇਰ ਸ਼ਰੀਫ਼ ਐਕਸਪ੍ਰੈਸਵੇਅ ਦੀ ਉਸਾਰੀ ਛੇਤੀ ਕਰਵਾਈ ਜਾਵੇਗੀ : ਗਡਕਰੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਅੱਜ ਐਲਾਨ ਕੀਤਾ ਕਿ ਜਲੰਧਰ-ਅਜਮੇਰ ਸ਼ਰੀਫ਼ ਐਕਸਪ੍ਰੈਸਵੇਅ ਦੀ ਉਸਾਰੀ ਰਾਸ਼ਟਰੀ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ 'ਚ ਕਰਵਾਈ ਜਾਵੇਗੀ।ਉਨਾਂ ਦਸਿਆ ਕਿ ਪੰਜਾਬ ਵਲੋਂ ਇਹ ਮੰਗ ਕਾਫੀ ਸਮੇਂ ਤੋਂ ਉਠਾਈ ਜਾ ਰਹੀ ਸੀ ਇਸ ਲਈ ਇਹ ਫ਼ੈਸਲਾ ਕੀਤਾ ਗਿਆ ਹੈ ਤੇ ਇਸ ਦੀ ਉਸਾਰੀ ਛੇਤੀ ਤੋਂ ਛੇਤੀ ਮੁਕੰਮਲ ਕਰਵਾਈ ਜਾਵੇਗੀ।
ਦਸਣਯੋਗ ਹੈ ਕਿ ਪੰਜਾਬ ਵਿਚ ਵਪਾਰੀਆਂ ਨੂੰ ਮੁੰਬਈ ਤੋਂ ਦੂਜੇ ਤੱਟਾਂ ਉੱਤੇ ਸਮਾਨ ਪਹੁੰਚਾਉਣ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰ ਕੇ ਇਸ ਪ੍ਰਾਜੈਕਟ ਉੱਤੇ ਤੇਜ਼ੀ ਨਾਲ ਕੰਮ ਸ਼ੁਰੂ ਕਰਨ ਦੀ ਸਖ਼ਤ ਲੋੜ ਹੈ।। ਜਲੰਧਰ-ਅਜਮੇਰ ਸ਼ਰੀਫ ਐਕਸਪ੍ਰੈਸਵੇਅ, ਜੋ ਕਿ ਅੱਗੇ ਮੁੰਬਈ ਨਾਲ ਸੰਪਰਕ ਜੋੜਦਾ ਹੈ, ਦਿੱਲੀ ਵਿਚੋਂ ਬਾਈਪਾਸ ਹੁੰਦਾ ਹੋਇਆ ਤੇਲ ਦੇ ਨਾਲ ਨਾਲ ਮੁੰਬਈ ਜਾਣ ਦਾ ਸਮਾਂ ਵੀ 2 ਦਿਨ ਘਟਾ ਦੇਵੇਗਾ। ਇਸ ਪ੍ਰਾਜੈਕਟ ਨੂੰ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ ਵਿਚ ਤਬਦੀਲ ਕਰਨ ਨਾਲ ਪੰਜਾਬ ਵਿਚ ਉਦਯੋਗ ਅਤੇ ਕਾਰੋਬਾਰ ਨੂੰ ਵੱਡਾ ਹੁਲਾਰਾ ਮਿਲੇਗਾ।