• Home
  • ਨਗਰ ਕੌਂਸਲ ਰਾਏਕੋਟ ਦਾ ਪ੍ਰਧਾਨ ਸਲਿਲ ਜੈਨ ਕੌਂਸਲਰ ਦੇ ਅਹੁੱਦੇ ਤੋਂ ਹਟਾਇਆ .ਪੜ੍ਹੋ ਕਿਉਂ ?

ਨਗਰ ਕੌਂਸਲ ਰਾਏਕੋਟ ਦਾ ਪ੍ਰਧਾਨ ਸਲਿਲ ਜੈਨ ਕੌਂਸਲਰ ਦੇ ਅਹੁੱਦੇ ਤੋਂ ਹਟਾਇਆ .ਪੜ੍ਹੋ ਕਿਉਂ ?

ਰਾਏਕੋਟ, /ਲੁਧਿਆਣਾ  (ਸੰਤੋਖ ਗਿੱਲ) ਮ੍ਰਿਤਕ ਸੁਰਜੀਤ ਸਿੰਘ ਦੀ ਮੌਤ ਦਾ ਇੰਦਰਾਜ 6 ਸਾਲ ਬਾਅਦ ਸਰਕਾਰੀ ਰਿਕਾਰਡ ਵਿੱਚ ਦਰਜ ਕਰਨ ਦੇ ਮਾਮਲੇ ਵਿੱਚ ਰਾਏਕੋਟ ਨਗਰ ਕੌਂਸਲ ਦੇ ਪ੍ਰਧਾਨ ਸਲਿਲ ਜੈਨ ਨੂੰ ਕੌਂਸਲਰ ਦੇ ਅਹੁੱਦੇ ਤੋਂ ਹਟਾ ਦਿੱਤਾ ਗਿਆ ਹੈ। ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 16 (1) (ਈ) ਅਧੀਨ ਆਪਣੇ ਅਹੁੱਦੇ ਦੀ ਦੁਰਵਰਤੋਂ ਦੇ ਦੋਸ਼ ਹੇਠ ਕੌਂਸਲਰ ਦੇ ਅਹੁੱਦੇ ਤੋਂ ਹਟਾ ਦਿੱਤਾ ਗਿਆ ਹੈ। ਪੰਜਾਬ ਮਿਉਂਸਪਲ ਐਕਟ ਦੀ 1911 ਦੀ ਧਾਰਾ 22 ਅਧੀਨ ਪ੍ਰਧਾਨਗੀ ਦੇ ਅਹੁੱਦੇ ਤੋਂ ਵੀ ਫਾਰਗ ਕਰ ਦਿੱਤਾ ਗਿਆ ਹੈ।ਇਹ ਹੁੱਕਮ ਏ.ਵੇਨੂ ਪ੍ਰਸ਼ਾਦ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ।