• Home
  • ਪੰਜਾਬ ਕੈਬਨਿਟ ਦੀ ਮੀਟਿੰਗ ਫਿਰ ਮੁਲਤਵੀ ! ਕੱਲ੍ਹ 6 ਮਾਰਚ ਨੂੰ ਹੋਵੇਗੀ

ਪੰਜਾਬ ਕੈਬਨਿਟ ਦੀ ਮੀਟਿੰਗ ਫਿਰ ਮੁਲਤਵੀ ! ਕੱਲ੍ਹ 6 ਮਾਰਚ ਨੂੰ ਹੋਵੇਗੀ

ਚੰਡੀਗੜ੍ਹ :" ਖ਼ਬਰ ਵਾਲੇ ਡਾਟ ਕਾਮ" ਨੂੰ ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਜੋ ਕਿ ਅੱਜ 5 ਮਾਰਚ ਨੂੰ ਹੋਣੀ ਸੀ ,ਉਹ ਮੀਟਿੰਗ ਹੁਣ ਪੰਜਾਬ ਸਰਕਾਰ ਵੱਲੋਂ ਮੁਲਤਵੀ ਕਰਕੇ ਕੱਲ੍ਹ 6 ਮਾਰਚ ਨੂੰ ਸਵੇਰੇ 10 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਰੱਖੀ ਗਈ ਹੈ  । ਦੱਸਣਯੋਗ ਹੈ ਕਿ ਇਸ ਮੀਟਿੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ, ਕੱਚੇ ਮੁਲਾਜ਼ਮਾਂ ਵਿੱਚ ਭਾਰੀ ਉਕਸਤਾ ਹੈ । ਕਿਉਂਕਿ ਪੰਜਾਬ ਸਰਕਾਰ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਮੁਲਾਜ਼ਮਾਂ ਨੂੰ ਵਾਰ ਵਾਰ ਮੁਲਤਵੀ  ਕੀਤੀ ਜਾ ਰਹੀ ਕੈਬਨਿਟ ਦੀ ਮੀਟਿੰਗ ਚ ਉਨ੍ਹਾਂ ਦੇ ਹੱਕ ਚ ਫੈਸਲਾ ਲੈਣ ਦਾ ਲਾਰਾ ਲਗਾਇਆ ਜਾ ਰਿਹਾ ਹੈ ।